ਹਾਰ ਤੋਂ ਬਾਅਦ ਬੋਲੇ ਕਪਤਾਨ ਕੋਹਲੀ, ਇਥੇ ਹੋਈ ਗਲਤੀ

01/14/2020 10:22:50 PM

ਮੁੰਬਈ (ਏਜੰਸੀ)- ਵਾਨਖੇੜੇ ਵਿਚ ਆਸਟਰੇਲੀਆਈ ਟੀਮ ਤੋਂ ਪਹਿਲਾ ਵਨ ਡੇਅ 10 ਵਿਕਟਾਂ ਨਾਲ ਹਾਰਨ 'ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬਹੁਤ ਨਿਰਾਸ਼ ਨਜ਼ਰ ਆਏ। ਮੈਚ ਖਤਮ ਹੋਣ ਤੋਂ ਬਾਅਦ ਪੋਸਟ ਮੈਚ ਪ੍ਰੈਜ਼ੇਂਟੇਸ਼ਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਵਿਭਾਗਾਂ ਵਿਚ ਪੂਰੀ ਤਰ੍ਹਾਂ ਫੇਲ ਹੋ ਗਏ। ਆਸਟਰੇਲੀਆ ਦੀ ਇਹ ਇਕ ਮਜ਼ਬੂਤ ਟੀਮ ਹੈ, ਜੇਕਰ ਤੁਸੀਂ ਚੰਗਾ ਨਹੀਂ ਖੇਡਦੇ ਹੋ ਤਾਂ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਕੋਹਲੀ ਨੇ ਕਿਹਾ ਕਿ ਅਸੀਂ ਜਦੋਂ ਬੱਲੇਬਾਜ਼ੀ ਕਰ ਰਹੇ ਸਨ ਅਸੀਂ ਦੇਖਿਆ ਕਿ ਭਰਪੂਰ ਦੌਖਾਂ ਨਹੀਂ ਬਣ ਰਹੀਆਂ। ਹਾਲਾਂਕਿ ਕੁਝ ਵਿਭਾਗਾਂ ਵਿਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਪਰ ਆਸਟਰੇਲੀਆ ਵਰਗੀ ਟੀਮ ਦੇ ਖਿਲਾਫ ਸਭ ਤੋਂ ਵਧੀਆ ਹੀ ਕੰਮ ਆਉਂਦਾ ਹੈ। ਅੱਜ ਸਾਡੀ ਟੀਮ ਦੇ ਕੋਲ ਵਾਪਸੀ ਕਰਨ ਦਾ ਇਕ ਮੌਕਾ ਸੀ ਪਰ ਆਸਟਰੇਲੀਆ ਜਿਸ ਤਰ੍ਹਾਂ ਨਾਲ ਖੇਤੀ ਇਸ ਦੇ ਲਈ ਉਨ੍ਹਾਂ ਨੂੰ ਪੂਰਾ ਸਿਹਰਾ ਹੈ।
ਕੋਹਲੀ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਹਮੇਸ਼ਾ ਅਨਮੋਲ ਹੁੰਦਾ ਹੈ। ਕਿਸੇ ਵੀ ਫਾਰਮੈੱਟ ਵਿਚ ਤੁਹਾਨੂੰ ਮਿਲਣ ਵਾਲਾ ਤਜ਼ਰਬਾ ਤੁਹਾਡੇ ਲਈ ਚੰਗਾ ਹੁੰਦਾ ਹੈ ਖਾਸ ਤੌਰ 'ਤੇ ਜਦੋਂ ਤੁਸੀਂ ਹੋਰ ਫਾਰਮੈੱਟ ਵਿਚ ਖੇਡਦੇ ਹੋ। ਤੁਹਾਨੂੰ ਮਿਲਣ ਵਾਲਾ ਸਮਾਂ ਮਹੱਤਵਪੂਰਨ ਹੈ। ਜੇਕਰ ਤੁਸੀਂ ਕਿਸੇ ਵੀ ਫਾਰਮੈੱਟ ਵਿਚ ਪ੍ਰਦਰਸ਼ਨ ਕਰਦੇ ਹਨ, ਤਾਂ ਇਹ ਤੁਹਾਨੂੰ ਹੋਰ ਫਾਰਮੈੱਟਾਂ ਦੇ ਲਈ ਆਤਮਵਿਸ਼ਵਾਸ ਦਿੰਦਾ ਹੈ। ਅੱਜ ਉਨ੍ਹਾਂ ਦਿਨਾਂ ਵਿਚੋਂ ਇਕ ਸੀ ਜਦੋਂ ਸਾਨੂੰ ਖੇਡ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਸੀ।
ਦੱਸ ਦੀਏ ਕਿ ਭਾਰਤੀ ਟੀਮ ਨੇ ਟਾਸ ਗਵਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 255 ਦੌੜਾਂ ਬਣਾਈਆਂ ਸਨ। ਧਵਨ ਨੇ 73 ਤਾਂ ਕੇ.ਐਲ. ਰਾਹੁਲ ਨੇ 46 ਦੌੜਾਂ ਬਣਾਕੇ ਟੀਮ ਨੂੰ ਚੰਗੀ ਸ਼ੁਰੂਆਤ ਤਾਂ ਦਿੱਤੀ ਪਰ ਮੱਧਕ੍ਰਮ ਦੇ ਬੱਲੇਬਾਜ਼ਾਂ ਦੇ ਫੇਲ ਹੋਣ ਦੇ ਚੱਲਦੇ ਟੀਮ ਇੰਡੀਆ ਵੱਡਾ ਸਕੋਰ ਨਹੀਂ ਬਣਾ ਸਕੀ। ਉਥੇ ਹੀ ਆਸਟਰੇਲੀਆਈ ਟੀਮ ਜਦੋਂ ਬੱਲੇਬਾਜ਼ੀ ਲਈ ਆਏ ਤਾਂ ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ ਅਤੇ ਏਰੋਨ ਫਿੰਚ ਨੇ ਕੋਈ ਮੌਕਾ ਨਹੀਂ ਦਿੱਤਾ। ਦੋਹਾਂ ਨੇ ਸੈਂਕੜੇ ਲਗਾਏ ਅਤੇ 10 ਵਿਕਟਾਂ ਨਾਲ ਟੀਮ ਲਈ ਜਿੱਤ ਹਾਸਲ ਕੀਤੀ।


Sunny Mehra

Content Editor

Related News