FIFA ਵਿਸ਼ਵ ਕੱਪ ਦੇ ਫਾਈਨਲ ’ਚ ਟਰਾਫੀ ਦੀ ਘੁੰਡ ਚੁਕਾਈ ਕਰੇਗੀ ਦੀਪਿਕਾ ਪਾਦੁਕੋਣ

12/05/2022 11:17:30 PM

ਨਵੀਂ ਦਿੱਲੀ  : ਫੀਫਾ ਵਿਸ਼ਵ ਕੱਪ 2022 ਪੂਰੇ ਜ਼ੋਰਾਂ-ਸ਼ੋਰਾਂ ਨਾਲ ਕਤਰ ’ਚ ਚੱਲ ਰਿਹਾ ਹੈ।  ਫੀਫਾ ਦੇ ਮੈਚ ਸੋਸ਼ਲ ਮੀਡੀਆ ’ਤੇ ਛਾਏ ਹੋਏ ਹਨ। ਫੀਫਾ ਵਿਸ਼ਵ ਕੱਪ ਦਾ ਫਾਈਨਲ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ। ਫਾਈਨਲ ਮੈਚ ’ਚ ਦੀਪਿਕਾ ਪਾਦੁਕੋਣ ਨੂੰ ਖ਼ਾਸ ਜ਼ਿੰਮੇਵਾਰੀ ਦਿੱਤੀ ਗਈ ਹੈ। ਦੀਪਿਕਾ ਪਾਦੁਕੋਣ ਫਾਈਨਲ ਮੈਚ ਦੀ ਟਰਾਫੀ ਦੀ ਘੁੰਡ ਚੁਕਾਈ ਕਰੇਗੀ। ਦੀਪਿਕਾ ਪਾਦੁਕੋਣ ਪਹਿਲੀ ਅਜਿਹੀ ਗਲੋਬਲ ਸਟਾਰ ਬਣ ਗਈ ਹੈ, ਜਿਸ ਨੂੰ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਦੀ ਟਰਾਫੀ ਦੀ ਘੁੰਡ ਚੁਕਾਈ ਲਈ ਚੁਣਿਆ ਗਿਆ ਹੈ। ਦੀਪਿਕਾ ਪਾਦੁਕੋਣ ਹੁਣ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ’ਚ ਜਾਣੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ

ਦੀਪਿਕਾ ਪਾਦੁਕੋਣ ਹਾਲੀਵੁੱਡ ਦੀਆਂ ਫਿਲਮਾਂ ’ਚ ਵੀ ਕੰਮ ਕਰ ਚੁੱਕੀ ਹੈ। ਹੁਣ ਦੀਪਿਕਾ ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ ਲਈ ਕਤਰ ਪਹੁੰਚੇਗੀ। ਇਸ ਦੇ ਨਾਲ ਹੀ ਇਥੇ ਪਹੁੰਚ ਕੇ ਦੀਪਿਕਾ ਫੀਫਾ ਵਿਸ਼ਵ ਕੱਪ ਟਰਾਫੀ ਦੀ ਘੁੰਡ ਚੁਕਾਈ ਕਰੇਗੀ। ਹਾਲਾਂਕਿ ਇਸ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਪਰ ਮੀਡੀਆ ਰਿਪੋਰਟਾਂ ਮੁਤਾਬਕ ਦੀਪਿਕਾ ਦਾ ਨਾਂ ਲੱਗਭਗ ਤੈਅ ਹੋ ਗਿਆ ਹੈ। ਦੀਪਿਕਾ 18 ਦਸੰਬਰ ਤੋਂ ਪਹਿਲਾਂ ਹੀ ਕਤਰ ਲਈ ਰਵਾਨਾ ਹੋ ਜਾਵੇਗੀ। ਹਾਲ ਹੀ ’ਚ ਫੀਫਾ ਮੁਕਾਬਲੇ ਤੋਂ ਪਹਿਲਾਂ ਨੋਰਾ ਫਤੇਹੀ ਨੇ ਵੀ ਇਥੇ ਪ੍ਰਦਰਸ਼ਨ ਕੀਤਾ ਸੀ। ਦੀਪਿਕਾ ਨੂੰ ਇਸ ਤੋਂ ਪਹਿਲਾਂ ਕਾਨਸ ਫੈਸਟੀਵਲ ’ਚ ਜਿਊਰੀ ਮੈਂਬਰ ਵੀ ਬਣਾਇਆ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲ ਮਾਮਲੇ ’ਚ ਦਿਲਜੀਤ ਦੋਸਾਂਝ ਨੇ ਤੋੜੀ ਚੁੱਪੀ, ਕਹੀ ਇਹ ਗੱਲ

Manoj

This news is Content Editor Manoj