Tokyo Olympics : ਤੀਰਅੰਦਾਜ਼ੀ ’ਚ ਦੀਪਿਕਾ ਦਾ ਸ਼ਾਨਦਾਰ ਆਗਾਜ਼, ਕਰਮਾ ਨੂੰ ਹਰਾ ਕੇ ਆਖ਼ਰੀ 16 ’ਚ ਬਣਾਈ ਜਗ੍ਹਾ

07/28/2021 5:08:45 PM

ਸਪੋਰਟਸ ਡੈਸਕ- ਭਾਰਤ ਦੀ ਸਟਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਮਹਿਲਾਵਾਂ ਦੀ ਤੀਰਅੰਦਾਜ਼ੀ ਪ੍ਰਤੀਯੋਗਿਤਾ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਆਖ਼ਰੀ 16 ’ਚ ਪਹੁੰਚ ਗਈ ਹੈ। ਉਨ੍ਹਾਂ ਨੇ ਰਾਊਂਡ ਆਫ਼ 32 ’ਚ ਭੂਟਾਨ ਦੀ ਕਰਮਾ ਨੂੰ 6-0 ਨਾਲ ਹਰਾਇਆ। ਮੁਕਾਬਲੇ ਦੌਰਾਨ ਵਿਸ਼ਵ ਦੀ ਚੋਟੀ ਦੀ ਤੀਰਅੰਦਾਜ਼ ਦੀਪਿਕਾ ਬੇਹੱਦ ਸ਼ਾਂਤ ਵਿਵਹਾਰ ’ਚ ਨਜ਼ਰ ਆਈ ਤੇ ਉਨ੍ਹਾਂ ਨੇ ਆਪਣੇ ਤੀਰ ਚਲਾਉਣ ’ਚ ਥੋੜ੍ਹਾ ਸਮਾਂ ਲਿਆ। ਦੀਪਿਕਾ ਨੂੰ ਯੁਮੇਨੋਸ਼ਿਮਾ ਪਾਰਕ ’ਤੇ ਚਲ ਰਹੀਆਂ ਹਵਾਵਾਂ ’ਚ ਤਾਲਮੇਲ ਬਿਠਾਉਣ ’ਚ ਪਰੇਸ਼ਾਨੀ ਹੋਈ ਪਰ ਭੂਟਾਨੀ ਖਿਡਾਰੀ ਕਿਸੇ ਵੀ ਤਰ੍ਹਾਂ ਉਨ੍ਹਾਂ ਨੂੰ ਚੁਣੌਤੀ ਦਿੰਦੀ ਦਿਖਾਈ ਨਹੀਂ ਦਿੱਤੀ।

 

Tarsem Singh

This news is Content Editor Tarsem Singh