ਏਸ਼ੀਆਈ ਖੇਡਾਂ ਲਈ ਤਿਆਰ ਹੈ ਦੀਪਿਕਾ

08/18/2018 12:08:39 PM

ਕੋਲਕਾਤਾ— ਭਾਰਤੀ ਸਟਾਰ ਰਿਕਰਵ ਤੀਰਅੰਦਾਜ਼ ਦੀਪਿਕਾ ਕੁਮਾਰੀ ਏਸ਼ੀਆਈ ਖੇਡਾਂ ਦੀਆਂ ਤਿਆਰੀਆਂ ਦੌਰਾਨ ਬੁਖਾਰ ਨਾਲ ਪ੍ਰਭਾਵਿਤ ਹੋਈ ਪਰ ਹੁਣ ਉਹ ਜਕਾਰਤਾ 'ਚ 2014 ਇੰਚੀਓਨ ਪੜਾਅ ਦੀਆਂ ਕੌੜੀਆਂ ਯਾਦਾਂ ਨੂੰ ਭੁਲਾਉਣ ਲਈ ਤਿਆਰ ਹੈ। ਚਾਰ ਸਾਲ ਪਹਿਲਾਂ ਉਹ ਕੋਰੀਆਈ ਸ਼ਹਿਰ ਤੋਂ ਖਾਲੀ ਹੱਥ ਪਰਤੀ ਸੀ। ਉਹ ਪੰਜ ਦਿਨਾਂ 'ਚ ਬੁਖਾਰ ਨਾਲ ਪੀੜਤ ਸੀ ਜਿਸ ਕਾਰਨ ਉਸ ਦੇ ਜਕਾਰਤਾ ਰਵਾਨਾ ਹੋਣ 'ਚ ਦੇਰੀ ਹਈ। ਤੀਰਅੰਦਾਜ਼ੀ ਦਲ 14 ਅਗਸਤ ਨੂੰ ਜਕਾਰਤਾ ਲਈ ਰਵਾਨਾ ਹੋ ਗਿਆ ਸੀ।

ਰਾਸ਼ਟਰਮੰਡਲ ਖੇਡਾਂ ਦੀ ਦੋ ਸੋਨ ਤਮਗੇਧਾਰੀ ਤੀਰਅੰਦਾਜ਼ ਨੇ ਰਵਾਨਗੀ ਤੋਂ ਪਹਿਲਾਂ ਕਿਹਾ, ''ਅਜੇ ਵੀ ਕਮਜ਼ੋਰੀ ਹੈ ਅਤੇ ਮੈਂ ਮਲਟੀ ਵਿਟਾਮਿਨ ਲੈ ਰਹੀ ਹਾਂ। ਪਰ ਮੈਨੂੰ ਚੰਗੇ ਪ੍ਰਦਰਸ਼ਨ ਦਾ ਵਿਸ਼ਵਾਸ ਹੈ।'' ਬੁਖਾਰ ਕਾਰਨ ਉਸ ਦੇ ਅਭਿਆਸ 'ਚ ਵੀ ਰੁਕਾਵਟ ਆਈ ਪਰ ਇਸ ਸਾਲ ਜੂਨ 'ਚ ਸਾਲਟ ਲੇਕ ਸਿਟੀ 'ਚ ਵਿਸ਼ਵ ਕੱਪ ਦਾ ਸੋਨ ਤਮਗਾ ਜਿੱਤਣ ਦੇ ਬਾਅਦ ਉਹ ਆਤਮਵਿਸ਼ਵਾਸ ਨਾਲ ਭਰੀ ਹੈ। ਉਸ ਨੇ ਕਿਹਾ, ''ਮੈਂ ਲੈਅ 'ਚ ਆ ਰਹੀ ਹਾਂ ਅਤੇ ਏਸ਼ੀਆਈ ਖੇਡਾਂ ਲਈ ਇਸ ਨਾਲ ਯਕੀਨੀ ਤੌਰ 'ਤੇ ਮੇਰੇ ਆਤਮਵਿਸ਼ਵਾਸ 'ਚ ਵਾਧਾ ਹੋਇਆ ਹੈ।'' ਉਨ੍ਹਾਂ ਕਿਹਾ, ''ਤਮਗਿਆਂ ਦੀ ਭਵਿੱਖਬਾਣੀ ਕਰਨਾ ਮੁਸ਼ਕਲ ਹੈ ਪਰ ਮੈਂ ਕਹਿ ਸਕਦੀ ਹਾਂ ਕਿ ਅਸੀਂ ਇੰਚੀਓਨ ਤੋਂ ਬਿਹਤਰ ਕਰਾਂਗੇ ਅਤੇ ਇਸ ਵਾਰ ਤਮਗਿਆਂ ਦੇ ਨਾਲ ਪਰਤਾਂਗੇ।''