CWG 2018 : ਦੀਪਿਕਾ ਅਤੇ ਘੋਸ਼ਾਲ ਨੂੰ ਸਕੁਐਸ਼ 'ਚ ਚਾਂਦੀ

04/14/2018 4:33:26 PM

ਗੋਲਡ ਕੋਸਟ (ਬਿਊਰੋ)— ਭਾਰਤ ਦੀ ਦੀਪਿਕਾ ਕਾਰਤਿਕ ਪੱਲੀਕਲ ਅਤੇ ਸੌਰਵ ਘੋਸ਼ਾਲ ਨੂੰ ਰਾਸ਼ਟਰਮੰਡਲ ਖੇਡਾਂ 2018 ਦੀ ਸਕੁਐਸ਼ ਪ੍ਰਤੀਯੋਗਿਤਾ ਦੇ ਮਿਕਸਡ ਡਬਲਜ਼ ਮੁਕਾਬਲੇ 'ਚ ਸ਼ਨੀਵਾਰ ਨੂੰ ਚਾਂਦੀ ਦਾ ਤਮਗਾ ਜਿੱਤ ਕੇ ਸਬਰ ਕਰਨਾ ਪਿਆ। ਭਾਰਤ ਦਾ ਇਨ੍ਹਾਂ ਖੇਡਾਂ 'ਚ ਸਕੁਐਸ਼ ਦਾ ਇਹ ਪਹਿਲਾ ਤਮਗਾ ਹੈ। ਦੀਪਿਕਾ ਅਤੇ ਘੋਸ਼ਾਲ ਨੂੰ ਫਾਈਨਲ 'ਚ ਆਸਟਰੇਲੀਆਈ ਜੋੜੀ ਡੋਨਾ ਉਰਕਹਾਰਟ ਅਤੇ ਕੈਮਰੂਨ ਪਿੱਲੇ ਨੇ 29 ਮਿੰਟ 'ਚ 11-8, 11-10 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ। 

ਇਸ ਵਿਚਾਲੇ ਜੋਸ਼ਨਾ ਚਿੰਨਪੱਪਾ ਅਤੇ ਦੀਪਿਕਾ ਨੇ ਮਹਿਲਾ ਡਬਲਜ਼ ਦੇ ਸੈਮੀਫਾਈਨਲ 'ਚ ਇੰਗਲੈਂਡ ਦੀ ਲਾਰਾ ਮਸਾਰੋ ਅਤੇ ਸਾਰਾ ਜੇਨ ਪੇਰੀ ਨੂੰ 23 ਮਿੰਟ 'ਚ 11-10, 11-5 ਨਾਲ ਹਰਾ ਕੇ ਸੋਨ ਤਮਗੇ ਦੇ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ। ਭਾਰਤੀ ਜੋੜੀ ਹੁਣ ਐਤਵਾਰ ਨੂੰ ਸੋਨ ਤਮਗੇ ਲਈ ਨਿਊਜ਼ੀਲੈਂਡ ਦੀ ਜੋਏਲ ਕਿੰਗ ਅਤੇ ਅਮਾਂਡਾ ਲੇਂਡਸ ਮਰਫੀ ਦੀ ਜੋੜੀ ਨਾਲ ਭਿੜੇਗੀ। ਭਾਰਤ ਨੇ ਪਿਛਲੀਆਂ ਗਲਾਸਗੋ ਖੇਡਾਂ 'ਚ ਸਕੁਐਸ਼ 'ਚ ਇਕ ਤਮਗਾ ਜਿੱਤਿਆ ਸੀ ਪਰ ਇਸ ਵਾਰ ਇਸ ਖੇਡ 'ਚ ਉਸ ਦੇ ਤਮਗਿਆਂ ਦੀ ਗਿਣਤੀ ਦੋ ਤੱਕ ਪਹੁੰਚ ਜਾਵੇਗੀ।