ਦੀਪਨ ਨੇ ਐਡਮ ਨਾਲ ਖੇਡਿਆ ਡਰਾਅ, ਕਾਰਤਿਕ ਹਾਰਿਆ

01/23/2018 1:25:59 AM

ਚੇਨਈ— 10ਵੇਂ ਚੇਨਈ ਇੰਟਰਨੈਸ਼ਨਲ ਓਪਨ ਸ਼ਤਰੰਜ ਵਿਚ 7ਵੇਂ ਰਾਊਂਡ ਦੇ ਮੁਕਾਬਲੇ ਵਿਚ ਪਹਿਲੇ ਬੋਰਡ 'ਤੇ ਭਾਰਤ ਦੇ ਦੀਪਨ ਚਕਰਵਰਤੀ ਨੇ ਸਾਬਕਾ ਜੇਤੂ ਯੂਕ੍ਰੇਨ ਦੇ ਐਡਮ ਤੁਖੇਵ ਨਾਲ ਡਰਾਅ ਖੇਡਦੇ ਹੋਏ ਆਪਣੀ ਸਾਂਝੀ ਬੜ੍ਹਤ ਬਰਕਰਾਰ ਰੱਖੀ ਪਰ ਭਾਰਤ ਦੇ ਕਾਰਤਿਕ ਨੂੰ ਹਰਾ ਕੇ ਰੂਸ ਦੇ ਰੋਜੂਮ ਇਵਾਨ ਅਤੇ ਤਜਰਬੇਕਾਰ ਰਵੀ ਹੇਗੜੇ ਨੂੰ ਹਰਾਉਂਦਿਆਂ ਭਾਰਤ ਦੇ ਹੀ ਆਰ. ਆਰ. ਲਕਸ਼ਮਣ ਨੇ ਸਾਂਝੀ ਬੜ੍ਹਤ ਹਾਸਲ ਕਰ ਲਈ। ਦੀਪਨ ਤੇ ਐਡਮ ਦਾ ਮੁਕਾਬਲਾ ਪੇਟ੍ਰੋਫ ਡਿਫੈਂਸ ਵਿਚ ਖੇਡਿਆ ਗਿਆ।
ਭਾਰਤ ਦੇ ਵਰਤਮਾਨ ਬਲਿਟਜ਼ ਰਾਸ਼ਟਰੀ ਚੈਂਪਅਨ ਆਰ. ਆਰ. ਲਕਸ਼ਮਣ ਨੇ ਅੱਜ ਤਜਰਬੇਕਾਰ ਰਵੀ ਹੇਗੜੇ ਨੂੰ ਆਸਾਨੀ ਨਾਲ ਹਾਰ ਦਾ ਸਵਾਦ ਚਖਾਇਆ ਤੇ ਸਿਰਫ 24 ਚਾਲਾਂ ਵਿਚ ਜਿੱਤ ਦਰਜ ਕੀਤੀ।