IND vs SA :  ਦੀਪਕ ਚਾਹਰ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦਾ ਦੱਸਿਆ ਇਹ ਰਾਜ਼

09/19/2019 2:48:31 PM

ਨਵੀਂ ਦਿੱਲੀ— ਦੀਪਕ ਚਾਹਰ ਕ੍ਰਿਕਟ ਜਗਤ ਦਾ ਉਭਰਦਾ ਸਿਤਾਰਾ ਹੈ ਜਿਸ ਨੇ ਭਾਰਤ ਅਤੇ ਸਾਊਥ ਅਫਰੀਕਾ ਖਿਲਾਫ ਖੇਡੇ ਗਏ ਦੂਜੇ ਟੀ-20 ਮੈਚ 'ਚ ਆਪਣੀ ਧਾਕੜ ਗੇਂਦਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ 22 ਦੌੜਾਂ ਦੇ ਕੇ ਦੋ ਵਿਕਟ ਝਟਕ ਲਏ, ਜਿਸ ਦੇ ਨਾਲ ਹੀ ਉਹ ਕੱਲ ਦੇ ਮੈਚ ਦੇ ਹੀਰੇ ਵੀ ਬਣ ਗਏ। ਆਪਣੀ ਇਸ ਧਾਕੜ ਗੇਂਦਬਾਜ਼ੀ ਦੇ ਬਾਰੇ 'ਚ ਦਸਦੇ ਹੋਏ ਉਹ ਕਹਿੰਦੇ ਹਨ ਕਿ ਮੈਨੂੰ ਕਲ ਦੇ ਮੈਚ 'ਚ ਜੋ ਭੂਮਿਕਾ ਸੌਂਪੀ ਗਈ ਸੀ, ਮੈਂ ਬਸ ਆਪਣੀ ਉਸ ਭੂਮਿਕਾ ਨੂੰ ਸਹੀ ਤਰ੍ਹਾਂ ਨਾਲ ਨਿਭਾਇਆ ਹੈ। ਹਾਲਾਂਕਿ ਤੁਹਾਨੂੰ ਦਸ ਦਈਏ ਕਿ ਕਲ ਚਾਹਰ ਨੂੰ ਡੈਥ ਓਵਰਾਂ 'ਚ ਗੇਂਦਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ ਸੀ।

ਚਾਹਰ ਨੇ ਦੱਸਿਆ ਕਿ ਡੈਥ ਓਵਰ 'ਚ ਗੇਂਦਬਾਜ਼ੀ ਕਰਨਾ ਸੀ ਸੌਖਾ
ਹਾਲਾਂਕਿ ਤੁਹਾਨੂੰ ਦਸ ਦਈਏ ਕਿ ਕਲ ਭਾਰਤ ਅਤੇ ਸਾਊਥ ਅਫਰੀਕਾ ਖਿਲਾਫ ਹੋਏ ਦੂਜੇ ਟੀ-20 ਮੈਚ, ਜਿਸ 'ਚ ਆਈ. ਐੱਸ. ਬਿੰਦਰਾ ਸਟੇਡੀਅਮ ਮੋਹਾਲੀ 'ਚ ਖੇਡਿਆ ਗਿਆ ਸੀ। ਇਸ ਮੈਚ 'ਚ ਦੀਪਕ ਚਾਹਰ ਨੂੰ ਡੈਥ ਓਵਰ 'ਚ ਗੇਂਦਾਬਾਜ਼ੀ ਕਰਨ ਦਾ ਮੌਕਾ ਦਿੱਤਾ ਗਿਆ ਸੀ। ਜਿਸ 'ਚ ਦੀਪਕ ਚਾਹਰ ਨੇ ਖਤਰਨਾਕ ਗੇਂਦਬਾਜ਼ੀ ਕੀਤੀ ਸੀ ਅਤੇ 22 ਦੌੜਾਂ ਦੇ ਕੇ ਦੇ 2 ਵਿਕਟਾਂ ਝਟਕ ਲਈਆਂ ਸਨ। ਆਪਣੀ ਇਸ ਗੇਂਦਬਾਜ਼ੀ ਨਾਲ ਵਿਰੋਧੀ ਟੀਮ ਨੂੰ ਪਸਤ ਕਰਨ ਵਾਲੇ ਚਾਹਰ ਕਹਿੰਦੇ ਹਨ ,''ਅੰਤਿਮ ਓਵਰਸ 'ਚ ਗੇਂਦਬਾਜ਼ੀ ਕਰਨਾ ਮੈਨੂੰ ਬਹੁਤ ਸੌਖਾ ਲੱਗਾ ਕਿਉਂਕਿ ਪੰਜ ਖਿਡਾਰੀ ਬਾਊਂਡਰੀ 'ਤੇ ਹੁੰਦੇ ਹਨ ਜਦਕਿ ਪਾਵਰਪਲੇਅ ਦੌਰਾਨ ਸਿਰਫ ਦੋ ਖਿਡਾਰੀ ਬਾਹਰ ਹੁੰਦੇ ਹਨ ਇਸ ਦੇ ਚਲਦੇ ਮੈਨੂੰ ਅੰਤਿਮ ਓਵਰ 'ਚ ਕਾਫੀ ਆਸਾਨੀ ਹੋਈ।

Tarsem Singh

This news is Content Editor Tarsem Singh