ਟੀ-20 ਵਿਸ਼ਵ ਕੱਪ 'ਤੇ ਫੈਸਲਾ ਕੱਲ, ਇਸ 'ਤੇ ਟਿਕੀ ਹੈ IPL ਦੀ ਉਮੀਦ!

06/24/2020 8:23:50 PM

ਨਵੀਂ ਦਿੱਲੀ- ਟੀ-20 ਵਿਸ਼ਵ ਕੱਪ 2020 ਦੇ ਭਵਿੱਖ ਨੂੰ ਲੈ ਕੇ ਕੱਲ ਸਾਰੇ ਕ੍ਰਿਕਟ ਬੋਰਡ ਦੇ ਮੈਂਬਰਾਂ ਦੇ ਨਾਲ ਆਈ. ਸੀ. ਸੀ. ਦੀ ਬੈਠਕ ਹੋਣ ਵਾਲੀ ਹੈ। ਇਸ ਬੈਠਕ 'ਚ  ਅਕਤੂਬਰ-ਨਵੰਬਰ 'ਚ ਹੋਣ ਵਾਲੇ ਇਸ ਆਈ. ਸੀ. ਸੀ. ਟੂਰਨਾਮੈਂਟ ਨੂੰ ਮੁਅੱਤਲ ਕੀਤੇ ਜਾਣ ਨੂੰ ਲੈ ਚਰਚਾ ਹੋਵੇਗੀ। ਜੇਕਰ ਟੀ-20 ਵਿਸ਼ਵ ਕੱਪ ਮੁਅੱਤਲ ਹੋ ਜਾਂਦਾ ਹੈ ਤਾਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਯੋਜਨ ਦਾ ਰਸਤਾ ਵੀ ਖੁੱਲ ਜਾਵੇਗਾ। ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਦੇ ਲਈ ਸੋਧੀਆਂ ਤਰੀਕਾ ਦਾ ਐਲਾਨ ਨਹੀਂ ਕੀਤਾ ਜਾਵੇਗਾ, ਇਸ ਦਾ ਮਤਲਬ ਹੈ ਕਿ ਟੀ-20 ਵਿਸ਼ਵ ਕੱਪ 'ਤੇ ਆਈ. ਸੀ. ਸੀ. ਇਕ ਫੈਸਲਾਕੁੰਨ ਫੈਸਲਾ ਲਵੇਗਾ। ਟੀ-20 ਵਿਸ਼ਵ ਕੱਪ ਦਾ ਆਯੋਜਨ 19 ਅਕਤੂਬਰ ਤੋਂ 15 ਨਵੰਬਰ ਦੇ ਵਿਚ ਆਸਟਰੇਲੀਆ 'ਚ ਹੋਣਾ ਹੈ। ਆਈ. ਸੀ. ਸੀ. ਬੋਰਡ ਦੀ ਪਿਛਲੀ ਬੈਠਕ 10 ਜੂਨ ਨੂੰ ਹੋਈ ਸੀ, ਜਿਸ 'ਚ ਟੀ-20 ਵਿਸ਼ਵ ਕੱਪ ਨੂੰ ਲੈ ਕੇ ਫੈਸਲਾ ਮੁਲਤਵੀ ਕੀਤਾ ਗਿਆ ਸੀ। 
ਸਮਝਿਆ ਜਾ ਰਿਹਾ ਹੈ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਬਣੇ ਹਾਲਾਤਾਂ 'ਚ ਟੀ-20 ਵਿਸ਼ਵ ਕੱਪ ਦਾ ਆਯੋਜਨ ਮੁਲਤਵੀ ਕਰਨ 'ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕਰਵਾਉਣ ਦਾ ਰਸਤਾ ਖੁੱਲ ਜਾਵੇਗਾ। ਭਾਵ ਬੀ. ਸੀ. ਸੀ. ਆਈ. ਇਸ ਅਕਤੂਬਰ-ਨਵੰਬਰ ਨੂੰ ਵਿੰਡੋ ਨੂੰ ਆਈ. ਪੀ. ਐੱਲ. ਦੇ ਲਈ ਵਰਤਿਆ ਜਾਣਗੇ। ਹੁਣ ਆਈ. ਪੀ. ਐੱਲ. ਦੇ ਆਯੋਜਨ ਦੀ ਰਣਨੀਤੀ ਤੈਅ ਕਰਨ ਦੇ ਲਈ ਕੱਲ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ। ਜੇਕਰ ਆਸਟਰੇਲੀਆ 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਮੁਲਤਵੀ ਹੁੰਦਾ ਹੈ ਤਾਂ ਇਸ ਨੂੰ 2022 'ਚ ਹੀ ਕਰਵਾਇਆ ਜਾ ਸਕਦਾ ਹੈ, ਕਿਉਂਕਿ ਭਾਰਤ 'ਚ ਅਕਤੂਬਰ 2021 'ਚ ਪਹਿਲਾਂ ਤੋਂ ਹੀ ਇਕ ਟੀ-20 ਵਿਸ਼ਵ ਕੱਪ ਤਹਿ ਹੈ ਤੇ ਇਕ ਸਾਲ 'ਚ ਇਕ ਹੀ ਫਾਰਮੈਟ ਦੇ 2 ਵਿਸ਼ਵ ਕੱਪਾਂ ਨੂੰ ਤਹਿ ਕਰਨਾ ਅਨੁਚਿਤ ਹੋਵੇਗਾ।


Gurdeep Singh

Content Editor

Related News