ਟੀ-20 ਵਿਸ਼ਵ ਕੱਪ 'ਤੇ ਫੈਸਲਾ ਜੁਲਾਈ ਤੱਕ ਮੁਲਤਵੀ

06/10/2020 10:51:48 PM

ਦੁਬਈ - ਅੰਤਰਰਾਸ਼ਟਰੀ ਕ੍ਰਿਕਟ ਪ੍ਰ੍ਰੀਸ਼ਦ (ਆਈ. ਸੀ. ਸੀ.) ਨੇ ਇਸ ਸਾਲ ਆਸਟਰੇਲੀਆ 'ਚ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਫੈਸਲਾ ਜੁਲਾਈ ਤੱਕ ਦੇ ਲਈ ਮੁਲਤਵੀ ਕਰ ਦਿੱਤਾ ਹੈ। ਆਈ. ਸੀ. ਸੀ. ਬੋਰਡ ਨੇ ਬੁੱਧਵਾਰ ਟੈਲੀਕਾਂਫ੍ਰੇਂਸਿੰਗ ਦੇ ਜਰੀਏ ਹੋਈ ਆਪਣੀ ਬੈਠਕ ਵਿਚ ਇਹ ਫੈਸਲਾ ਕੀਤਾ। ਇਸ ਸਾਲ ਅਕਤੂਬਰ-ਨਵੰਬਰ ਵਿਚ ਆਸਟਰੇਲੀਆ 'ਚ ਟੀ-20 ਵਿਸ਼ਵ ਕੱਪ ਦਾ ਆਯੋਜਨ ਹੋਣਾ ਹੈ ਪਰ ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਨ ਇਸ ਦੇ ਆਯੋਜਨ 'ਤੇ ਖਤਰਾ ਮੰਡਰਾ ਰਿਹਾ ਹੈ। ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਆਈ. ਸੀ. ਸੀ. ਵਿਸ਼ਵ ਕੱਪ ਨੂੰ ਲੈ ਕੇ ਅੱਜ ਕੋਈ ਫੈਸਲਾ ਨਹੀਂ ਕਰ ਸਕੀ ਤੇ ਹੁਣ ਜੁਲਾਈ ਵਿਚ ਵਿਸ਼ਵ ਕੱਪ ਨੂੰ ਲੈ ਕੇ ਫੈਸਲਾ ਲਿਆ ਜਾਵੇਗਾ ਕਿ ਇਸ ਦਾ ਆਯੋਜਨ ਹੋਣਾ ਹੈ ਜਾਂ ਨਹੀਂ।

Gurdeep Singh

This news is Content Editor Gurdeep Singh