ਗੇਂਦ ਲੱਗਣ ਨਾਲ ਨੌਜਵਾਨ ਕ੍ਰਿਕਟਰ ਦੀ ਮੌਤ

07/11/2019 8:31:22 PM

ਅਨੰਤਨਾਗ- ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਵੀਰਵਾਰ ਨੂੰ ਅੰਡਰ-17 ਕ੍ਰਿਕਟ ਮੈਚ ਦੌਰਾਨ ਗੇਂਦ ਲੱਗਣ ਨਾਲ ਇਕ ਨੌਜਵਾਨ ਖਿਡਾਰੀ ਦੀ ਮੌਤ ਹੋ ਗਈ। ਬਡਗਾਮ ਤੇ ਬਾਰਾਮੂਲਾ ਵਿਚਾਲੇ ਨਾਨਿਲ ਸਪੋਰਟਸ ਸਟੇਡੀਅਮ ਵਿਚ ਮੈਚ ਦੌਰਾਨ ਜਹਾਂਗੀਰ ਅਹਿਮਦ ਵਾਰ ਨਾਂ ਦੇ ਖਿਡਾਰੀ ਦੀ ਪੁਲ ਸ਼ਾਟ ਖੇਡਣ ਦੇ ਚੱਕਰ ਵਿਚ ਗਰਦਨ ਵਿਚ ਗੇਂਦ ਲੱਗ ਗਈ ਸੀ। ਬਾਰਾਮੂਲਾ ਦੇ ਗੋਸਬਾਗ ਪਾਟਨ ਦੇ ਨਿਵਾਸੀ ਜਹਾਂਗੀਰ ਨੂੰ ਤੁਰੰਤ ਹੀ ਸਥਾਨਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

Gurdeep Singh

This news is Content Editor Gurdeep Singh