AUS vs IND : ਬਾਕਸਿੰਗ ਡੇ ਟੈਸਟ ਦਾ ਪਹਿਲਾ ਦਿਨ ਡੀਨ ਜੋਂਸ ਦੇ ਨਾਂ, ਇਸ ਤਰ੍ਹਾਂ ਦਿੱਤੀ ਗਈ ਸ਼ਰਧਾਂਜਲੀ

12/26/2020 12:06:28 PM

ਸਪੋਰਟਸ ਡੈਸਕ— ਆਸਟਰੇਲੀਆ ਦੇ ਹਾਲ ਆਫ਼ ਫ਼ੇਮ ਕ੍ਰਿਕਟਰ ਡੀਨ ਜੋਂਸ ਨੂੰ ਭਾਰਤ ਤੇ ਆਸਟਰੇਲੀਆ ਵਿਚਾਲੇ ਮੈਲਬੋਰਨ ਦੇ ਮੈਦਾਨ ’ਤੇ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਦੌਰਾਨ ਸ਼ਰਧਾਂਜਲੀ ਦਿੱਤੀ ਗਈ। ਜੋਂਸ ਦਾ ਬੀਤੇ ਮਹੀਨੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਯਾਦ ’ਚ ਕੌਮਾਂਤਰੀ ਕ੍ਰਿਕਟ ਕੌਂਸਲ ਭਾਵ ਆਈ. ਸੀ. ਸੀ. ਤੇ ਕ੍ਰਿਕਟ ਆਸਟਰੇਲੀਆ ਬੋਰਡ ਨੇ ਟੈਸਟ ਦਾ ਪਹਿਲਾ ਦਿਨ ਉਨ੍ਹਾਂ ਨੂੰ ਸਮਰਪਿਤ ਕੀਤਾ। ਇਸੇ ਤਹਿਤ ਜੋਂਸ ਦੀ ਪਤਨੀ, ਧੀਆਂ ਨੇ ਸਟੰਪ ’ਤੇ ਜੋਂਸ ਦਾ ਬੈਟ ਤੇ ਕੈਪ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਦੇਖੋ ਟਵੀਟ-

ਜ਼ਿਕਰਯੋਗ ਹੈ ਕਿ ਆਸਟਰੇਲੀਆਈ ਕ੍ਰਿਕਟਰ ਡੀਨ ਜੋਂਸ ਨੇ 52 ਟੈਸਟ ਮੈਚਾਂ ’ਚ 3631 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ 11 ਸੈਂਕੜੇ ਤੇ 14 ਅਰਧ ਸੈਂਕੜੇ ਵੀ ਲਗਾਏ। ਉਨ੍ਹਾਂ ਦਾ ਸਰਵਉੱਚ ਸਕੋਰ 215 ਰਿਹਾ। ਜਦਕਿ ਵਨ-ਡੇ ਦੇ 164 ਮੁਕਾਬਲਿਆਂ ’ਚ ਉਨ੍ਹਾਂ ਨੇ 44 ਦੀ ਚੰਗੀ ਔਸਤ ਨਾਲ 6068 ਦੌੜਾਂ ਬਣਾਈਆਂ। ਉਨ੍ਹਾਂ ਦੇ ਨਾਂ 7 ਸੈਂਕੜੇ ਤੇ 46 ਅਰਧ ਸੈਂਕੜੇ ਵੀ ਦਰਜ ਸਨ।

Tarsem Singh

This news is Content Editor Tarsem Singh