ਕੋਹਲੀ ਦੀ ਕਪਤਾਨੀ ਨੂੰ ਲੈ ਕੇ ਡਿਵਿਲੀਅਰਸ ਨੇ ਦਿੱਤਾ ਇਹ ਵੱਡਾ ਬਿਆਨ

04/24/2018 3:15:22 PM

ਨਵੀਂ ਦਿੱਲੀ (ਬਿਊਰੋ)— ਦੱਖਣੀ ਅਫਰੀਕਾ ਦੇ ਦਿੱਗਜ ਬੱਲੇਬਾਜ਼ ਏ.ਬੀ. ਡਿਵਿਲੀਅਰਸ ਨੇ ਵਿਰਾਟ ਕੋਹਲੀ ਨੂੰ ਸ਼ਾਨਦਾਰ ਕਪਤਾਨ ਦੱਸਿਆ ਹੈ। ਕੋਹਲੀ ਦੀ ਕਪਤਾਨੀ 'ਚ ਰਾਇਲ ਚੈਲੇਂਜਰਸ ਬੰਗਲੌਰ ਦੇ ਲਈ ਆਈ.ਪੀ.ਐੱਲ. ਲੀਗ 'ਚ ਖੇਡਣ ਵਾਲੇ ਏ.ਬੀ. ਨੇ ਕਿਹਾ ਕਿ ਵਿਰਾਟ ਨੇ ਮੁਸ਼ਕਲ ਹਾਲਾਤਾਂ 'ਚ ਕਈ ਵਾਰ ਆਪਣੀ ਸਮਰੱਥਾ ਸਾਬਤ ਕੀਤੀ ਹੈ। ਏ.ਬੀ. ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਚੰਗੇ ਕਪਤਾਨ ਦੀ ਅਸਲੀ ਪਰਖ ਤਦ ਹੁੰਦੀ ਹੈ ਜਦੋਂ ਤੁਸੀਂ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੇ ਹੁੰਦੇ ਹੋ ਅਤੇ ਫਿਰ ਵੀ ਟੀਮ ਦੀ ਅਗਵਾਈ ਕਰਦੇ ਸਮੇਂ ਤੁਸੀਂ ਚੰਗਾ ਕਮ ਕਰੋ। ਇਸ ਮਾਮਲੇ 'ਚ ਕੋਹਲੀ ਨੇ ਹਮੇਸ਼ਾ ਸਫਲਤਾ ਹਾਸਲ ਕੀਤੀ ਹੈ। ਉਹ ਸਾਡੇ ਲਈ ਬਿਹਤਰੀਨ ਕਪਤਾਨ ਹਨ।

ਡਿਵਿਲੀਅਰਸ ਨੇ ਕਿਹਾ ਕਿ ਕੋਹਲੀ ਟ੍ਰੇਨਿੰਗ ਸੈਸ਼ਨ 'ਚ ਟੀਮ ਦੀ ਬੇਹਤਰੀ ਲਈ ਕਾਫੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਨ੍ਹਾਂ ਉਮੀਦ ਜਤਾਈ ਕਿ ਉਹ ਬਾਕੀ ਬਚੇ ਆਈ.ਪੀ.ਐੱਲ. ਮੈਚਾਂ 'ਚ ਕਾਫੀ ਦੌੜਾਂ ਬਣਾਉਣਗੇ। ਬੰਗਲੌਰ ਟੀਮ ਅੱਜ ਤੱਕ ਇਕ ਵੀ ਖਿਤਾਬ ਨਹੀਂ ਜਿੱਤ ਸਕੀ, ਪਰ ਬਤੌਰ ਬੱਲੇਬਾਜ਼ ਕੋਹਲੀ ਦਾ ਚੰਗਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ।

ਕਪਤਾਨੀ ਦੀ ਗੱਲ ਕਰੀਏ ਤਾਂ 11ਵੇਂ ਸੀਜ਼ਨ 'ਚ ਵੀ ਕੋਹਲੀ ਦੀ ਕਿਸਮਤ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਹੈ। ਬੰਗਲੌਰ ਹੁਣ ਤੱਕ ਕੁੱਲ ਤਿਨ ਮੈਚ ਹਾਰ ਚੁੱਕੀ ਹੈ ਅਤੇ 4 ਪੁਆਈਂਟ ਲੈ ਕੇ ਸੂਚੀ 'ਚ ਛੇਵੇਂ ਸਥਾਨ 'ਤੇ ਹੈ। ਬੰਗਲੌਰ ਟੀਮ ਦਾ ਅਗਲਾ ਮੈਚ ਬੁੱਧਵਾਰ ਨੂੰ ਚੇਨਈ ਟੀਮ ਖਿਲਾਫ ਘਰੇਲੂ ਮੈਦਾਨ 'ਤੇ ਹੋਣਾ ਹੈ।