ਡਿਵੀਲੀਅਰਜ਼ ਨੇ ਬਣਾਇਆ 19 ਗੇਂਦਾਂ ''ਚ ''ਅਰਧ ਸੈਂਕੜਾ''

11/13/2017 5:37:32 PM

ਕੇਪ ਟਾਊਨ—ਦੱਖਣੀ ਅਫਰੀਕੀ ਰੈਮ ਸਲੈਮ ਟੀ-20 ਟੂਰਨਾਮੈਂਟ 'ਚ ਏ.ਬੀ. ਡਿਵੀਲੀਅਰਜ਼ ਨੇ ਤੂਫ਼ਾਨੀ ਪਾਰੀ ਖੇਡਦੇ ਹੋਏ 19 ਗੇਂਦਾਂ 'ਤੇ 50 ਦੌੜਾਂ ਠੋਕ ਦਿੱਤੀਆਂ। ਟਾਈਟਨਸ ਵੱਲੋਂ ਖੇਡਦੇ ਹੋਏ ਏ.ਬੀ. ਨੇ ਧਮਾਕੇਦਾਰ ਪਾਰੀ 'ਚ ਪੰਜ ਛੱਕੇ ਤੇ ਤਿੰਨ ਚੌਕੇ ਜੜੇ। ਇਸ ਪਾਰੀ ਦੌਰਾਨ ਡਿਵੀਲੀਅਰਜ਼ ਦਾ 263.15 ਦਾ ਸਟ੍ਰਾਈਕ ਰੇਟ ਰਿਹਾ।
ਇਸ ਤੋਂ ਪਹਿਲਾਂ ਟਾਈਟਨਸ ਤੇ ਲਾਇਨਸ ਵਿਚਕਾਰ ਖੇਡੇ ਜਾਣ ਵਾਲੇ ਇਸ ਮੈਚ 'ਚ ਲਾਇਨਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਮੀਂਹ ਪ੍ਰਭਾਵਿਤ ਮੈਚ 'ਚ ਲਾਇਨਸ ਨੇ 6 ਵਿਕਟ 'ਤੇ 127 ਦੌੜਾਂ ਬਣਾਈਆਂ ਪਰ ਡਕਵਰਥ ਲੁਈਸ ਮੈਧਡ ਮੁਤਾਬਿਕ ਟਾਈਟਨਸ ਨੂੰ 135 ਦੌੜਾਂ ਦਾ ਟੀਚਾ ਮਿਲਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਟਾਈਟਨਸ ਦੀ ਟੀਮ ਨੂੰ ਸ਼ੁਰੂਆਤ 'ਚ ਹੀ ਵੱਡੇ ਝਟਕੇ ਲੱਗੇ। ਮਾਰਕਲ (39) ਦੇ ਆਊਟ ਹੋਣ ਤੋਂ ਬਾਅਦ ਕਰੀਜ਼ 'ਤੇ ਆਏ ਏ.ਬੀ. ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਟੀਚਾ 12ਵੇਂ ਓਵਰ 'ਚ ਹੀ ਹਾਸਿਲ ਕਰ ਟੀਮ ਨੂੰ ਜਿੱਤ ਦਿਲਾ ਦਿੱਤੀ।