ਇੰਗਲੈਂਡ ਖਿਲਾਫ ਦੂਜੇ ਟੀ-20 ''ਚ ਡਿਵਿਲਿਅਰਸ ਨੇ ਯੁਵਰਾਜ ਦਾ ਤੋੜਿਆ ਇਹ ਰਿਕਾਰਡ

06/28/2017 7:18:40 PM

ਨਵੀਂ ਦਿੱਲੀ—ਇੰਗਲੈਂਡ ਅਤੇ ਦੱਖਣੀ ਅਫਰੀਕਾ ਦੇ ਵਿਚਾਲੇ ਹੋਏ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਨੇ 2-1 ਨਾਲ ਆਪਣੇ ਨਾਂ ਕਰ ਲਈ ਹੈ। ਤੀਜੇ ਟੀ-20 ਮੁਕਾਬਲੇ 'ਚ ਇੰਗਲੈਂਡ ਨੇ ਦੱਖਣੀ ਅਫਰੀਕਾ ਨੂੰ 19 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਅਤੇ ਸੀਰੀਜ਼ 'ਤੇ ਕਬਜਾ ਕਰ ਲਿਆ।
ਦੱਸਣਯੋਗ ਹੈ ਕਿ ਇਸ ਟੀ-20 ਸੀਰੀਜ਼ ਦੇ ਦੂਜੇ ਮੁਕਾਬਲੇ 'ਚ ਏ ਬੀ. ਡਿਵਿਲਿਅਰਸ ਨੇ ਯੁਵਰਾਜ ਸਿੰਘ ਦੇ ਇਕ ਰਿਕਾਰਡ ਨੂੰ ਆਪਣੇ ਨਾਂ ਕਰ ਲਿਆ ਹੈ। ਡਿਵਿਲਿਅਰਸ ਨੇ ਇਸ ਮੁਕਾਬਲੇ 'ਚ 20 ਗੇਂਦਾਂ 'ਤੇ 4 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਸ ਦਾ ਸਟ੍ਰਾਇਕ ਰੇਟ 200 ਤੋਂ ਵੀ ਜ਼ਿਆਦਾ ਦਾ ਰਿਹਾ। ਇਸ ਪਾਰੀ ਦੇ ਨਾਲ ਹੀ ਡਿਵਿਲਿਅਰਸ ਉਨ੍ਹਾਂ ਖਿਡਾਰੀਆਂ ਦੀ ਲਿਸ਼ਟ 'ਚ ਸਭ ਤੋਂ ਅੱਗੇ ਪਹੁੰਚ ਗਿਆ ਹੈ ਜਿਨ੍ਹਾਂ ਨੇ ਦੋ ਸੌ ਤੋਂ ਜ਼ਿਆਦਾ ਦੀ ਸਟ੍ਰਾਇਕ ਰੇਟ ਨਾਲ ਸਭ ਤੋਂ ਜ਼ਿਆਦਾ ਵਾਰੀ 30 ਦੌੜਾਂ ਦੀਆਂ ਪਾਰੀਆਂ ਖੇਡਿਆਂ ਹਨ। ਡਿਵਿਲਿਅਰਸ ਨੇ 200 ਸੌ ਜਾ ਉਸ ਤੋਂ ਜ਼ਿਆਦਾ ਦੀ ਸਟ੍ਰਾਇਕ ਰੇਟ ਨਾਲ 7 ਵਾਰ 30 ਦੌੜਾਂ ਜਾ ਉਸ ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡੀ ਹੈ।