ਭਾਰਤ ਤੇ ਆਸਟਰੇਲੀਆ ਦੀ ਮਹਿਲਾ ਟੀਮਾਂ ਵਿਚਾਲੇ ਦਿਨ-ਰਾਤ ਟੈਸਟ ਡਰਾਅ

10/03/2021 7:59:04 PM

ਗੋਲਡ ਕੋਸਟ- ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਇਕਲੌਤਾ ਦਿਨ-ਰਾਤ ਟੈਸਟ ਐਤਵਾਰ ਨੂੰ ਚੌਥੇ ਅਤੇ ਆਖਰੀ ਦਿਨ ਡਰਾਅ 'ਤੇ ਖਤਮ ਹੋ ਗਿਆ। ਪਿੰਕ ਬਾਲ (ਗੁਲਾਬੀ ਗੇਂਦ) ਟੈਸਟ ਮੈਚ ਦੇ ਡਰਾਅ ਹੋਣ ਦੇ ਚੱਲਦੇ ਦੋਵਾਂ ਟੀਮਾਂ ਨੂੰ 2-2 ਅੰਕ ਮਿਲੇ। ਹੁਣ ਇਸ ਸੀਰੀਜ਼ ਦੀ ਅੰਕ ਸੂਚੀ ਵਿਚ 6-4 ਦੀ ਬੜ੍ਹਤ ਦੇ ਨਾਲ ਮੇਜ਼ਬਾਨ ਟੀਮ ਅੱਗੇ ਹੈ। ਭਾਰਤ ਨੂੰ ਸੀਰੀਜ਼ ਆਪਣੇ ਨਾਂ ਕਰਨ ਦੇ ਲਈ ਤਿੰਨੇ ਟੀ-20 ਮੁਕਾਬਲੇ ਜਿੱਤਣੇ ਹੋਣਗੇ। ਭਾਰਤ ਦੇ ਲਈ ਇਹ ਮੈਚ ਕਈ ਤਰੀਕਿਆਂ ਨਾਲ ਸ਼ਾਨਦਾਰ ਰਿਹਾ, ਸਮ੍ਰਿਤੀ ਮੰਧਾਨਾ ਨੇ ਜਿੱਥੇ ਇਤਿਹਾਸਕ ਸੈਂਕੜੇ ਵਾਲੀ ਪਾਰੀ ਖੇਡੀ ਤਾਂ ਲਗਾਤਾਰ 6ਵੀਂ ਵਾਰ ਭਾਰਤ ਟੈਸਟ ਮੈਚ ਵਿਚ ਅਜੇਤੂ ਰਿਹਾ। 


ਭਾਰਤ ਨੇ ਆਪਣੀ ਦੂਜੀ ਪਾਰੀ ਤਿੰਨ ਵਿਕਟਾਂ 'ਤੇ 135 ਦੌੜਾਂ 'ਤੇ ਐਲਾਨ ਕਰ ਆਸਟਰੇਲੀਆ ਦੇ ਸਾਹਮਣੇ 32 ਓਵਰਾਂ ਵਿਚ 272 ਦੌੜਾਂ ਦਾ ਟੀਚਾ ਰੱਖਿਆ, ਜਿਸ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਨੇ 2 ਵਿਕਟਾਂ 'ਤੇ ਤਰੇਲ ਦੇ ਆਉਣ ਤੋਂ ਬਾਅਦ ਗਿੱਲੀ ਗੇਂਦ ਨੂੰ ਸਵਿੰਗ ਕਰਵਾਉਣਾ ਮੁਸ਼ਕਿਲ ਸੀ ਅਤੇ ਆਖਰੀ ਘੰਟੇ ਤੋਂ ਪਹਿਲਾਂ ਦੋਵਾਂ ਕਪਤਾਨਾਂ ਮਿਤਾਲੀ ਰਾਜ ਤੇ ਮੈਗ ਲੇਨਿੰਗ ਨੇ ਮੈਚ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਭਾਰਤੀ ਪਾਰੀ ਵਿਚ 127 ਦੌੜਾਂ ਬਣਾ ਕੇ ਪਲੇਅਰ ਆਫ ਦਿ ਮੈਚ ਬਣੀ ਸਮ੍ਰਿਤੀ ਮੰਧਾਨਾ ਨੇ ਆਪਣੀ ਪਾਰੀ ਦੇ ਲਈ ਕਿਹਾ ਕਿ ਨਿਸ਼ਚਤ ਤੌਰ 'ਤੇ ਇਹ ਮੇਰੀ ਟਾਪ 3 ਪਾਰੀਆਂ ਵਿਚੋਂ ਇਕ ਹੈ। ਪਹਿਲੇ ਦਿਨ ਦੇ ਖੇਡ ਤੋਂ ਬਾਅਦ ਉਸ ਰਾਤ ਮੈਂ ਬਹੁਤ ਨਰਵਸ ਸੀ। ਆਉਣ ਵਾਲੇ ਟੀ-20 ਮੈਚਾਂ ਤੋਂ ਪਹਿਲਾਂ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਕ ਦਿਨ ਦੇ ਆਰਾਮ ਤੋਂ ਬਾਅਦ ਅਭਿਆਸ ਕਰਾਂਗੇ। 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh