ਮੈਚ ਦੇ ਦੌਰਾਨ ਦਿਖਿਆ ਟੈਨਿਸ ਖਿਡਾਰੀ ਦਾ ਗੁੱਸਾ, ਅੰਪਾਇਰ ਦੇ ਮੂੰਹ ''ਤੇ ਮਾਰੀ ਗੇਂਦ

02/14/2017 5:50:01 PM

ਪੈਰਿਸ— ਕੈਨੇਡਾ ਅਤੇ ਬ੍ਰਿਟੇਨ ਦੇ ਵਿਚਾਲੇ ਡੇਵਿਸ ਕੱਪ ਮੁਕਾਬਲੇ ਦੇ ਦੌਰਾਨ ਕੈਨੇਡੀਆਈ ਖਿਡਾਰੀ ਡੇਨਿਸ ਸ਼ਾਪੋਵਾਲੋਵ ਦੀ ਗੇਂਦ ਨਾਲ ਜ਼ਖ਼ਮੀ ਹੋਏ ਫ੍ਰੈਂਚ ਟੈਨਿਸ ਅੰਪਾਇਰ ਆਰਨੋਰਡ ਗਬਾਸ ਨੂੰ ਅੱਖ ਦੀ ਸਰਜ਼ਰੀ ਤੋਂ ਗੁਜ਼ਰਨਾ ਹੋਵੇਗਾ। ਕੈਨੇਡੀਆਈ ਯੁਵਾ ਖਿਡਾਰੀ ਨੇ ਮੈਚ ਦੇ ਦੌਰਾਨ ਗੁੱਸੇ ''ਚ ਅੰਪਾਇਰ ਦੇ ਮੂੰਹ ''ਤੇ ਤੇਜ਼ੀ ਨਾਲ ਟੈਨਿਸ ਗੇਂਦ ਮਾਰੀ ਜਿਸ ਨਾਲ ਉਸ ਦੀ ਅੱਖ ਦੀ ਹੱਡੀ ''ਚ ਫ੍ਰੈਕਚਰ ਹੋ ਗਿਆ ਹੈ। 35 ਸਾਲਾ ਅੰਪਾਇਰ ਦੀ ਰੇਟਿਨਾ ਅਤੇ ਕੋਰਿਨਾ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ ਪਰ ਉਸ ਦੀ ਅੱਖ ਦੇ ਸਾਕੇਟ ''ਚ ਫ੍ਰੈਕਚਰ ਹੋਇਆ ਹੈ ਜਿਸ ਦੇ ਲਈ ਉਨ੍ਹਾਂ ਨੂੰ ਸਰਜਰੀ ਕਰਾਉਣੀ ਹੋਵੇਗੀ।

17 ਸਾਲਾ ਸ਼ਾਪੋਵਾਲੋਵ ਫਾਈਨਲ ਮੁਕਾਬਲੇ ''ਚ ਨਤੀਜੇ ਤੋਂ ਇੰਨੇ ਗੁੱਸੇ ਹੋਏ ਕਿ ਉਨ੍ਹਾਂ ਨੇ ਅੰਪਾਇਰ ਦੇ 
ਮੂੰਹ ''ਤੇ ਤੇਜ਼ੀ ਨਾਲ ਗੇਂਦ ਦੇ ਮਾਰੀ। ਇਸ ਹਰਕਤ ਦੇ ਲਈ ਉਨ੍ਹਾਂ ਨੂੰ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ ਜਿਸ ਨਾਲ ਵਿਰੋਧੀ ਖਿਡਾਰੀ ਕਾਈਲ ਐਡਮੰਡ ਜਿੱਤ ਗਏ ਅਤੇ ਬ੍ਰਿਟੇਨ ਦੇ ਡੇਵਿਸ ਕੱਪ ਦੇ ਅਗਲੇ ਦੌਰ ''ਚ ਪ੍ਰਵੇਸ਼ ਕਰ ਲਿਆ। ਗਬਾਸ ਨੇ ਕਿਹਾ ਕਿ ਸਾਨੂੰ ਮੈਚ ''ਚ ਕਈ ਗੇਂਦਾਂ ਤੋਂ ਬਚਣਾ ਚਾਹੀਦਾ ਹੈ ਪਰ ਇਸ ''ਚ ਮੇਰੇ ਕੋਲ ਬਚਣ ਦਾ ਕੋਈ ਮੌਕਾ ਨਹੀਂ ਸੀ। ਇਨ੍ਹਾਂ ਦਿਨਾਂ ''ਚ ਖਿਡਾਰੀ ਕਾਫੀ ਸਨਕੀ ਹੁੰਦੇ ਹਨ। ਮੈਂ ਦੇਖਿਆ ਕਿ ਉਹ ਕਾਫੀ ਗੁੱਸੇ ''ਚ ਸੀ ਪਰ ਉਹ ਅਜਿਹਾ ਕਰੇਗਾ ਮੈਂ ਸੋਚਿਆ ਨਹੀਂ ਸੀ।