ਵਾਰਨਰ ਹੰਡ੍ਰੇਡ ਤੋਂ ਹਟਿਆ ਪਰ ਆਈ. ਪੀ. ਐੱਲ. ਹੋਇਆ ਤਾਂ ਖੇਡੇਗਾ

03/21/2020 11:40:43 AM

ਮੈਲਬੋਰਨ— ਆਸਟਰੇਲੀਆ ਦਾ ਧਮਾਕੇਦਾਰ ਓਪਨਰ ਡੇਵਿਡ ਵਾਰਨਰ ਪਰਿਵਾਰਕ ਤੇ ਨਿੱਜੀ ਕਾਰਨਾਂ ਕਰ ਕੇ ਹੰਡ੍ਰੇਡ ਟੂਰਨਾਮੈਂਟ ਦੇ ਪਹਿਲੇ ਸੈਸ਼ਨ ਤੋਂ ਹੱਟ ਗਿਆ ਹੈ ਪਰ ਉਹ ਭਾਰਤ ’ਚ ਆਈ. ਪੀ. ਐੱਲ. ਲਈ ਉਪਲੱਬਧ ਰਹੇਗਾ, ਜੇਕਰ ਇਸ ਟੀ-20 ਟੂਰਨਾਮੈਂਟ ਦਾ ਆਯੋਜਨ ਹੁੰਦਾ ਹੈ। ਹੰਡ੍ਰੇਡ ਟੂਰਨਾਮੈਂਟ ਦਾ ਟਕਰਾਅ ਆਸਟਰੇਲੀਆ ਦੀ ਜ਼ਿੰਬਾਬਵੇ ਖਿਲਾਫ 3 ਮੈਚਾਂ ਦੀ ਵਨ ਡੇ ਸੀਰੀਜ਼ ਨਾਲ ਹੋ ਰਿਹਾ ਸੀ। ਇਸ ਸੀਰੀਜ਼ ਨੂੰ ਵਨ ਡੇ ਲੀਗ ਵਿਚ ਸ਼ਾਮਲ ਕੀਤਾ ਗਿਆ ਹੈ, ਜਿਹੜੀ 2023 ’ਚ ਭਾਰਤ ’ਚ ਹੋਣ ਵਾਲੇ ਵਿਸ਼ਵ ਕੱਪ ਦੀ ਕੁਆਲੀਫਿਕੇਸ਼ਨ ਪ੍ਰਕਿਰਿਆ ਦਾ ਹਿੱਸਾ ਹੈ।

ਆਸਟਰੇਲੀਆ ਨੇ ਜ਼ਿੰਬਾਬਵੇ ਦੀ ਮੇਜ਼ਬਾਨੀ ਜੂਨ ’ਚ ਕਰਨੀ ਸੀ ਪਰ ਕ੍ਰਿਕਟ ਆਸਟਰੇਲੀਆ ਨੇ ਇਸ ਸੀਰੀਜ਼ ਲਈ ਅਗਸਤ ’ਚ ਸ਼ੁਰੂਆਤ ਦੀਆਂ ਸੋਧੀਆਂ ਮਿਤੀਆਂ ਦਿੱਤੀਆਂ ਸਨ, ਜਿਹੜੀਆਂ ਹੰਡ੍ਰੇਡ ਟੂਰਨਾਮੈਂਟ ਦੇ ਆਯੋਜਨ ਨਾਲ ਟਕਰਾਉਣਗੀਆਂ, ਜਿਸ ਦਾ ਆਯੋਜਨ 17 ਜੁਲਾਈ ਤੋਂ 15 ਅਗਸਤ ਤਕ ਹੋਣਾ ਹੈ ਪਰ ਇੰਗਲਿਸ਼ ਸੈਸ਼ਨ ਦੇ ਇਸ ਟੂਰਨਾਮੈਂਟ ’ਤੇ ਟੂਰਨਾਮੈਂਟ ਦਾ ਖਤਰਾ ਮੰਡਰਾ ਰਿਹਾ ਹੈ।
ਵਾਰਨਰ ਦੇ ਮੈਨੇਜਰ ਜੇਮਸ ਐਰਿਸਕਨ ਨੇ ਇਸ ਗੱਲ ਦੀ ਸ਼ੁੱਕਰਵਾਰ ਨੂੰ ਪੁਸ਼ਟੀ ਕਰਦਿਆਂ ਕਿਹਾ ਕਿ ਵਾਰਨਰ ਦੇ ਹੰਡ੍ਰੇਡ ਤੋਂ ਹਟਣ ਦਾ ਕੋਰੋਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਵਾਰਨਰ ਹੰਡ੍ਰੇਡ ਟੂਰਨਾਮੈਂਟ ਲਈ ਸਾਊਥੰਪਟਨ ਸਥਿਤ ਸਦਰਨ ਬ੍ਰੇਵ ਟੀਮ ਦਾ ਹਿੱਸਾ ਸੀ। ਸੰਭਾਵਨਾ ਹੈ ਕਿ ਵਾਰਨਰ ਦਾ ਸਾਥੀ ਖਿਡਾਰੀ ਮਾਰਕਸ ਸਟੋਇੰਸ ਟੀਮ ’ਚ ਉਸਦੀ ਜਗ੍ਹਾ ਲੈ ਸਕਦਾ ਹੈ।

Davinder Singh

This news is Content Editor Davinder Singh