ਮਾਂ ਦੀ ਸਲਾਹ ਨੇ ਬਦਲ ਦਿੱਤਾ ਡੇਵਿਡ ਵਾਰਨਰ ਦਾ ਕਰੀਅਰ , ਰਾਤੋਂ ਰਾਤ ਬਣੇ ਸੁਪਰਸਟਾਰ

10/27/2018 1:29:41 PM

ਨਵੀਂ ਦਿੱਲੀ— ਆਸਟ੍ਰੇਲੀਆ ਦੇ ਵਿਸਫੋਟਕ ਬੱਲੇਬਾਜ਼ ਡੇਵਿਡ ਵਾਰਨਰ ਸ਼ਨੀਵਾਰ ਨੂੰ 32 ਸਾਲ ਦੇ ਹੋ ਰਹੇ ਹਨ। 27 ਅਕਤੂਬਰ 1986 'ਚ ਜਨਮੇ ਵਾਰਨਰ ਮੌਜੂਦਾ ਦੌਰੇ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚੋਂ ਇਕ ਹੈ। ਫਿਲਹਾਲ  ਬਾਲ ਟੈਂਪਰਿੰਗ ਕੇਸ ਤੋਂ ਬਾਅਦ ਉਨ੍ਹਾਂ 'ਤੇ 1 ਸਾਲ ਦਾ ਬੈਨ ਲੱਗਿਆ ਹੋਇਆ ਹੈ। ਸਾਊਥ ਅਫਰੀਕਾ ਦੌਰੇ 'ਤੇ ਉਨ੍ਹਾਂ ਨੇ ਸਟੀਵਨ ਸਮਿਥ ਅਤੇ ਬੈਨਕ੍ਰਾਫਟ  ਨਾਲ ਮਿਲ ਕੇ ਗੇਂਦ ਨਾਲ ਛੇੜਛਾੜ ਕੀਤੀ ਸੀ ਜਿਸ ਦੇ ਚੱਲਦੇ ਕ੍ਰਿਕਟ ਆਸਟ੍ਰੇਲੀਆ  ਨੇ ਇਸ ਕ੍ਰਿਕਟਰ 'ਤੇ 1 ਸਾਲ ਦਾ ਬੈਨ ਲਗਾ ਦਿੱਤੀ। ਇਸ ਆਸਟ੍ਰੇਲੀਆਈ ਕ੍ਰਿਕਟਰ ਦਾ ਕਰੀਅਰ ਇਕ ਬਾਲੀਵੁੱਡ ਦੀ ਤਰ੍ਹਾਂ ਹੈ, ਜਿਸ 'ਚ ਐਕਸ਼ਨ ਤੇ ਰੋਮਾਂਸ ਹੈ। ਆਉ ਜਾਣਦੇ ਹਾਂ ਵਾਰਨਰ ਦੇ ਜੀਵਨ ਦੀਆਂ ਕੁਝ ਅਣਸੁਣੀਆਂ ਗੱਲਾਂ...

ਵਾਰਨਰ ਦੌਵੇਂ ਹੱਥਾਂ ਨਾਲ ਬੱਲੇਬਾਜ਼ੀ ਕਰ ਲੈਂਦੇ ਹਨ । ਉਹ ਬਚਪਨ 'ਚ ਖੱਬੇ ਹੱਥ ਨਾਲ ਖੇਡਦੇ ਸੀ ਪਰ 13 ਸਾਲ ਦੀ ਉਮਰ 'ਚ ਉਸ ਦੇ ਕੋਚ ਨੇ ਉਨ੍ਹਾਂ ਨੂੰ ਸੱਜੇ ਹੱਥ ਨਾਲ ਬੱਲੇਬਾਜ਼ੀ ਕਰਨ ਦੀ ਸਲਾਹ ਦਿੱਤੀ ਹੈ । ਉਹ ਪੂਰਾ ਇਕ ਸੀਜ਼ਨ ਸੱਜੇ ਹੱਥ ਨਾਲ ਖੇਡੇ , ਪਰ ਉਨ੍ਹਾਂ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਇਸ ਤੋਂ ਬਾਅਦ ਉਸ ਦੀ ਮਾਂ ਨੇ ਸਲਾਹ ਦਿੱਤੀ ਕਿ ਉਹ ਆਪਣੇ ਅੰਦਾਜ 'ਚ ਖੱਬੇ ਹੱਥ ਨਾਲ ਹੀ ਖੇਡਣ , ਮਾਂ ਦੀ ਸਲਾਹ ਕੰਮ ਕਰ ਗਈ ਅਤੇ ਵਾਰਨਰ ਨੇ ਕ੍ਰਿਕਟ ਜਗਤ 'ਚ ਤਹਿਲਕਾ ਮਚਾ ਦਿੱਤਾ।
ਵਾਰਨਰ ਨੇ 11 ਜਨਵਰੀ 2009 ਨੂੰ ਸਾਊਥ ਅਫਰੀਕਾ ਖਿਲਾਫ ਇੰਟਰਨੈਸ਼ਨਲ ਡੈਬਿਊ ਕੀਤਾ। ਇਸ ਟੀ-20 ਮੈਚ 'ਚ ਵਾਰਨਰ ਨੇ 43 ਗੇਂਦਾਂ 'ਚ 89 ਦੌੜਾਂ ਦੀ ਪਾਰੀ ਖੇਡੀ। ਖਾਸ ਗੱਲ ਇਹ ਸੀ ਕਿ ਵਾਰਨਰ ਨੇ ਬਿਨਾਂ ਕੋਈ ਫਸਟ ਕਲਾਸ ਮੈਚ ਖੇਡੇ ਹੀ ਆਸਟ੍ਰੇਲੀਆ ਲਈ ਡੈਬਿਊ ਕੀਤਾ।ਉਹ ਬਹੁਤ ਗਰਮ ਸੁਭਾਅ ਦੇ ਕ੍ਰਿਕਟਰ ਹਨ। ਸਾਲ 2003 'ਚ ਉਨ੍ਹਾਂ ਨੇ ਬਰਮਿੰਘਮ 'ਚ ਇਕ ਵਾਰ ਜੋ  ਰੂਟ ਨੂੰ ਮੁੱਕਾ ਮਾਰਿਆ ਸੀ।  ਜਿਸ ਤੋਂ ਬਾਅਦ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਸੀ। ਵਾਰਨਰ ਸਾਲ 2015 'ਚ ਟਾਈ ਸੀਰੀਜ਼ ਦੌਰਾਨ ਰੋਹਿਤ ਸ਼ਰਮਾ ਨਾਲ ਵੀ ਭਿੜ ਗਏ ਸੀ , ਜਿਸ ਤੋਂ ਬਾਅਦ ਉਸ ਦੀ 50 ਪ੍ਰਤੀਸਤ ਮੈਚ ਫੀਸ ਕੱਟ ਲਈ ਗਈ ਸੀ।

ਡੇਵਿਡ ਵਾਰਨਰ ਬਹੁਤ ਹੀ ਖੂਬਸੂਰਤ ਹੈ ਅਤੇ ਆਸਟ੍ਰੇਲੀਆ 'ਚ ਕਾਫੀ ਮਸ਼ਹੂਰ ਵੀ ਹਨ। ਉਨ੍ਹਾਂ ਦੀ ਪਤਨੀ ਦਾ ਨਾਂ ਕੈਡਿਸ ਹੈ ਅਤੇ ਵਾਰਨਰ ਨਾਲ ਵਿਆਹ ਤੋਂ ਪਹਿਲਾਂ ਉਸ ਦੇ 6 ਅਫੇਅਰ ਰਹੇ ਹਨ। ਉਸ ਦਾ ਆਸਟ੍ਰੇਲੀਅਨ ਰਗਬੀ ਪਲੇਅਰ ਮੈਟ  ਹੈਨਜ਼ੈਕ,  ਜਰਮਨ ਫੁੱਟਬਾਲਰ ਬ੍ਰੈਟ ਅਣਸਟਾ, ਆਸਟ੍ਰੇਲੀਅਰ ਫੁੱਟਬਾਲਰ ਡੇਵਿਡ ਕਾਨੀ, ਮਾਰਕਸ ਬੈਗਡੈਟਿਸ ਅਤੇ ਮੈਟ ਪੂਲ ਦੇ ਨਾਲ ਰਿਲੈਸ਼ਨ ਰਿਹਾ ਹੈ। ਕੈਡੀਜ਼ ਆਸਟ੍ਰੇਲੀਅਨ ਪ੍ਰੋਫੈਸ਼ਨਲ ਵੀ ਰਹਿ ਚੁੱਕੀ ਹੈ। ਨਾਲ ਹੀ ਉਹ ਆਸਟ੍ਰੇਲੀਆ ਸਫਿੰਗ ਚੈਂਪੀਅਨ ਅਤੇ ਸੁਪਰ ਮਾਡਲ ਵੀ ਰਹਿ ਚੁੱਕੀ ਹੈ । ਕੈਡਿਸ ਵਾਰਨਰ ਨੇ ਟੀ.ਵੀ ਸੀਰੀਅਲ 'ਚ ਵੀ ਕੰਮ ਕੀਤਾ ਹੈ।