ਫਿਰ ਵਿਵਾਦਾਂ ''ਚ ਡੇਵਿਡ ਵਾਰਨਰ, ਹੁਣ ਦਰਸ਼ਕ ਨਾਲ ਭਿੜੇ

03/23/2018 9:10:39 PM

ਕੇਪ ਟਾਊਨ—ਆਸਟਰੇਲੀਆ ਕ੍ਰਿਕਟ ਟੀਮ ਦੇ ਉਪ ਕਪਤਾਨ ਡੇਵਿਡ ਵਾਰਨਰ ਇਕ ਵਾਰ ਫਿਰ ਵਿਵਾਦਾਂ 'ਚ ਫੱਸ ਗਏ ਹਨ। ਇੱਥੇ ਨਿਊਲੈਂਡਸ ਮੈਦਾਨ 'ਤੇ ਦੱਖਣੀ ਅਫਰੀਕਾ ਖਿਲਾਫ ਖੇਡੇ ਜਾ ਰਹੇ ਤੀਜੇ ਟੈਸਟ ਦੇ ਦੂਜੇ ਦਿਨ ਸ਼ੁਕਰਵਾਰ ਨੂੰ ਆਊਟ ਹੋ ਕੇ ਜਦੋਂ ਉਹ ਪਵੀਲਿਅਨ ਪਰਤੇ ਰਹੇ ਸੀ ਤਦ ਉਨ੍ਹਾਂ ਦੀ ਬਹਿਸ ਸਟੈਂਡ 'ਚ ਬੈਠੇ ਦਰਸ਼ਕ ਨਾਲ ਹੋ ਗਈ। ਵਾਰਨਰ ਨੇ ਇਸ ਮੈਚ 'ਚ 14 ਗੇਂਦਾਂ 'ਚ 30 ਦੌੜਾਂ ਦੀ ਪਾਰੀ ਖੇਡੀ।
ਉਹ ਰਬਾਡਾ ਦੀ ਗੇਂਦ 'ਤੇ ਆਊਟ ਹੋਏ। ਆਊਟ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਰਬਾਡਾ ਦੀਆਂ ਪਹਿਲੀਆਂ ਤਿੰਨ ਗੇਂਦਾਂ 'ਤੇ ਚੌਕਾ, ਫਿਰ ਛੱਕਾ ਅਤੇ ਫਿਰ ਚੌਕਾ ਲਗਾਇਆ। ਵਾਰਨਰ ਜਦੋਂ ਆਊਟ ਹੋ ਕੇ ਜਾ ਰਹੇ ਸਨ ਤਦ ਇਕ ਦਰਸ਼ਕ ਨੇ ਉਨ੍ਹਾਂ ਦੇ ਵੱਲ ਤਾਲੀਅੰ ਵਜਾਉਂਦੇ ਹੋਏ ਕੁਝ ਤੰਜ ਕਿੱਸਿਆ ਜਿਸ ਨਾਲ ਵਾਰਨਰ ਨਾਰਾਜ਼ ਹੋ ਗਏ ਅਤੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਫਿਰ ਸੁਰੱਖਿਆ ਗਾਰਡ ਨੇ ਮਾਮਲੇ ਨੂੰ ਸੰਭਾਲਿਆ। ਇਸ ਤੋਂ ਪਹਿਲਾਂ ਇਸੇ ਸੀਰੀਜ਼ 'ਚ ਵਾਰਨਰ ਅਤੇ ਦੱਖਣੀ ਅਫਰੀਕਾ ਟੀਮ ਦੇ ਵਿਕਟਕੀਪਰ ਕਵਿੰਟਨ ਡਿ ਕਾਕ ਵਿਚਾਲੇ ਵਿਵਾਦ ਚੱਲਿਆ ਸੀ। ਇਸ ਲਈ ਵਾਰਨਰ 'ਤੇ ਜੁਰਮਾਨਾ ਵੀ ਲਗਾਇਆ ਗਿਆ ਸੀ।