IND vs AUS : ਫੀਲਡਿੰਗ ਦੌਰਾਨ ਡੇਵਿਡ ਵਾਰਨਰ ਹੋਏ ਸੱਟ ਦਾ ਸ਼ਿਕਾਰ, ਤੀਜੇ ਵਨ-ਡੇ ''ਚ ਖੇਡਣਾ ਸ਼ੱਕੀ

11/29/2020 4:45:37 PM

ਸਪੋਰਟਸ ਡੈਸਕ— ਭਾਰਤ ਖ਼ਿਲਾਫ਼ ਦੂਜੇ ਵਨ-ਡੇ ਮੈਚ ਦੇ ਦੌਰਾਨ ਆਸਟਰੇਲੀਆਈ ਓਪਨਰ ਡੇਵਿਡ ਵਾਰਨਰ ਨੇ ਇਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਿਸ ਨਾਲ ਭਾਰਤ ਨੂੰ 390 ਦੌੜਾਂ ਦਾ ਮਜ਼ਬੂਤ ਟੀਚਾ ਮਿਲਿਆ। ਹਾਲਾਂਕਿ ਫੀਲਡਿੰਗ ਦੌਰਾਨ ਵਾਰਨਰ ਨੂੰ ਗ੍ਰੋਈਨ ਇੰਜਰੀ ਹੋ ਗਈ ਜਿਸ ਕਾਰਨ ਉਨ੍ਹਾਂ ਨੂੰ ਖੇਡ 'ਚੋਂ ਹਟਣਾ ਪਿਆ। ਹੁਣ ਉਨ੍ਹਾਂ ਦੀ ਸਕੈਨ ਕੀਤੀ ਜਾਵੇਗੀ ਤੇ ਇਸ ਸੱਟ ਦਾ ਬਾਅਦ ਉਨ੍ਹਾਂ ਦੇ ਤੀਜੇ ਵਨ-ਡੇ 'ਤੇ ਖੇਡਣ 'ਤੇ ਵੀ ਸਸਪੈਂਸ ਬਣ ਗਿਆ ਹੈ।
ਇਹ ਵੀ ਪੜ੍ਹੋ : Ind vs Aus: ਚੱਲਦੇ ਮੈਚ ਦੌਰਾਨ ਭਾਰਤੀ ਪ੍ਰਸ਼ੰਸਕ ਨੌਜਵਾਨ ਨੇ ਆਸਟਰੇਲੀਆਈ ਕੁੜੀ ਨੂੰ ਕੀਤਾ ਪਰਪੋਜ਼, ਵੇਖੋ ਵੀਡੀਓ

ਵਾਰਨਰ ਕਿਸੇ ਦੀ ਨਹੀਂ ਸਗੋਂ ਖ਼ੁਦ ਆਪਣੀ ਗ਼ਲਤੀ ਦੀ ਵਜ੍ਹਾ ਨਾਲ ਸੱਟ ਦਾ ਸ਼ਿਕਾਰ ਹੋਏ। ਦਰਅਸਲ, ਭਾਰਤ ਦੀ ਪਾਰੀ ਦੇ ਦੌਰਾਨ ਸ਼ਿਖਰ ਧਵਨ ਨੇ ਮਿਡ ਆਫ਼ 'ਚ ਸ਼ਾਟ ਖੇਡਿਆ। ਇਸ ਦੌਰਾਨ ਵਾਰਨਰ ਉੱਥੇ ਮੌਜੂਦ ਸਨ ਤੇ ਉਨ੍ਹਾਂ ਨੇ ਗੇਂਦ ਨੂੰ ਰੋਕਣ ਲਈ ਡਾਈਵ (ਛਾਲ) ਲਾਈ। ਇਸ ਤੋਂ ਬਾਅਦ ਉਨ੍ਹਾਂ ਨੂੰ ਢਿੱਡ ਦੇ ਹੇਠਾਂ ਤੇ ਪੱਟ ਦੇ ਉੱਪਰ ਵਾਲੇ ਹਿੱਸੇ 'ਚ ਦਰਦ ਮਹਿਸੂਸ ਹੋਣ ਲੱਗਾ। ਇਸ ਤੋਂ ਬਾਅਦ ਆਸਟਰੇਲੀਆਈ ਫ਼ਿਜ਼ਿਓ ਨੂੰ ਮੈਦਾਨ 'ਤੇ ਆਉਣਾ ਪਿਆ ਜਿਸ ਤੋਂ ਬਾਅਦ ਆਸਟਰੇਲੀਆ ਦੇ ਬੁਲਾਰੇ ਨੇ ਕਨਫਰਮ ਕੀਤਾ ਕਿ ਵਾਰਨਰ ਨੂੰ ਸਕੈਨ ਲਈ ਭੇਜਿਆ ਜਾਵੇਗਾ।

ਇਸ ਤੋਂ ਪਹਿਲਾਂ ਸਟੀਵ ਸਮਿਥ (104) ਤੇ ਵਾਰਨਰ (83) ਦੀ ਸ਼ਾਨਦਾਰ ਪਾਰੀ ਕਾਰਨ ਆਸਟਰੇਲੀਆ ਨੇ ਦੂਜੇ ਵਨ-ਡੇ 'ਚ 4 ਵਿਕਟਾਂ ਗੁਆ ਕੇ 389 ਦੌੜਾਂ ਬਣਾਈਆਂ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰੋਨ ਫ਼ਿੰਚ (60) ਤੇ ਵਾਰਨਰ (83) ਦੀ ਮਦਦ ਨਾਲ ਚੰਗੀ ਸ਼ੁਰਆਤ ਕੀਤੀ ਤੇ ਪਹਿਲੀ ਵਿਕਟ ਲਈ 142 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿੰਚ ਦੇ ਆਊਟ ਹੋਣ ਦੇ ਬਾਅਦ ਸਮਿਥ ਨੇ ਕਮਾਨ ਸੰਭਾਲੀ ਤੇ ਲਗਾਤਾਰ ਦੂਜੇ ਮੈਚ 'ਚ 62 ਗੇਂਦਾਂ 'ਤੇ ਸੈਂਕੜਾ ਠੋਕਿਆ। ਇਸ ਦੇ ਨਾਲ ਹੀ ਲਾਬੁਸ਼ਾਨੇ (70) ਤੇ ਗਲੇਨ ਮੈਕਸਵੇਲ (63) ਨੇ ਵੀ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀ ਖੇਡੀਆਂ।

Tarsem Singh

This news is Content Editor Tarsem Singh