ਡੇਰਿਲ ਤੇ ਗਲੇਨ ਨੂੰ ਮਿਲਿਆ ਨਿਊਜ਼ੀਲੈਂਡ ਕ੍ਰਿਕਟ ਦੇ ਨਾਲ ਕੇਂਦਰੀ ਕਰਾਰ

05/14/2021 8:58:12 PM

ਵੇਲਿੰਗਟਨ– ਬੰਗਲਾਦੇਸ਼ ਵਿਰੁੱਧ ਮਾਰਚ 2021 ਵਿਚ ਤਿੰਨ ਮੈਚਾਂ ਦੀ ਘਰੇਲੂ ਵਨ ਡੇ ਸੀਰੀਜ਼ ਦੇ ਆਖਰੀ ਮੁਕਾਬਲੇ ਵਿਚ ਸ਼ਾਨਦਾਰ ਸੈਂਕੜਾ ਲਾ ਕੇ ਟੀਮ ਦੀ ਜਿੱਤ ਦੇ ਹੀਰੋ ਰਹੇ ਨਿਊਜ਼ੀਲੈਂਡ ਦੇ ਆਲਰਾਊਂਡਰ ਡੇਰਿਲ ਮਿਸ਼ੇਲ ਤੇ ਵਿਕਟਕੀਪਰ ਬੱਲੇਬਾਜ਼ ਗਲੇਨ ਫਿਲਿਪਸ ਨਿਊਜ਼ੀਲੈਂਡ ਕ੍ਰਿਕਟ (ਐੱਨ. ਜੈੱਡ. ਸੀ.) ਦੇ ਨਾਲ 2021-22 ਸੈਸ਼ਨ ਲਈ ਕੇਂਦਰੀ ਕਰਾਰ ਹਾਸਲ ਕਰਨ ਵਿਚ ਕਾਮਯਾਬ ਰਹੇ।

ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC


ਡੇਰਿਲ ਤੇ ਫਿਲਿਪਸ ਦੋਵੇਂ ਕੇਂਦਰੀ ਕਰਾਰ ਦੇ 20 ਮੈਂਬਰੀ ਗਰੁੱਪ ਦੇ ਨਵੇਂ ਮੈਂਬਰ ਹਨ। ਹਾਲ ਹੀ ਵਿਚ ਇੰਗਲੈਂਡ ਦੌਰੇ ਤੋਂ ਬਾਅਦ ਸੰਨਿਆਸ ਲੈਣ ਦਾ ਐਲਾਨ ਕਰਨ ਵਾਲੇ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਬੀ. ਜੇ. ਵਾਟਲਿੰਗ ਤੇ ਲੈਫਟ ਆਰਮ ਸਪਿਨਰ ਏਜਾਜ ਪਟੇਲ ਕਰਾਰ ਵਿਚ ਸ਼ਾਮਲ ਨਹੀਂ ਹਨ।

ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ


ਮਿਸ਼ੇਲ ਤੇ ਫਿਲਿਪਸ ਪਿਛਲੇ ਕੁਝ ਸਮੇਂ ਤੋਂ ਰਾਸ਼ਟਰੀ ਟੀਮ ਲਈ ਕਾਫੀ ਪ੍ਰਭਾਵਿਤ ਕਰਨ ਵਾਲਾ ਪ੍ਰਦਰਸ਼ਨ ਕਰ ਚੁੱਕੇ ਹਨ। ਜਿੱਥੇ ਮਿਸ਼ੇਲ ਹਾਲ ਹੀ ਵਿਚ ਟੈਸਟ ਤੇ ਵਨ ਡੇ ਵਿਚ ਸੈਂਕੜਾ ਲਾ ਚੁੱਕਾ ਹੈ, ਉਥੇ ਹੀ ਫਿਲਿਪਸ ਨਿਊਜ਼ੀਲੈਂਡ ਦੀ ਟੀ-20 ਟੀਮ ਦਾ ਅਹਿਮ ਹਿੱਸਾ ਰਿਹਾ ਹੈ ਤੇ ਇਸ ਸਵਰੂਪ ਵਿਚ ਉਸਦੇ ਨਾਂ ਇਕ ਸੈਂਕੜਾ ਵੀ ਹੈ।
2021-22 ਕਰਾਰ :-
ਟ੍ਰੇਂਟ ਬੋਲਟ, ਡੇਵਨ ਕਾਨਵੇ, ਕੌਲਿਨ ਡੀ ਗ੍ਰੈਂਡਹੋਮ, ਲਾਕੀ ਫਰਗਿਊਸਨ, ਮਾਰਟਿਨ ਗੁਪਟਿਲ, ਮੈਟ ਹੈਨਰੀ, ਕਾਇਲ ਜੈਮੀਸਨ, ਟਾਮ ਲਾਥਮ, ਡੇਰਿਲ ਮਿਸ਼ੇਲ , ਹੈਨਰੀ ਨਿਕੋਲਸ, ਜੇਮਸ ਨੀਸ਼ਮ, ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਥੀ, ਰੋਸ ਟੇਲਰ, ਨੀਲ ਵੈਗਨਸ, ਕੇਨ ਵਿਲੀਅਮਸਨ, ਵਿਲ ਯੰਗ।
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh