ਸਚਿਨ ਦੇ ਦੋਹਰੇ ਸੈਂਕੜੇ ਨੂੰ ਲੈ ਕੇ ਸਟੇਨ ਦਾ ਦਾਅਵਾ, ਅੰਪਾਇਰ ''ਤੇ ਲਾਇਆ ਇਹ ਦੋਸ਼

05/17/2020 1:21:59 PM

ਨਵੀਂ ਦਿੱਲੀ : ਸਾਲ 2010 ਵਿਚ ਸਚਿਨ ਤੇਂਦੁਲਕਰ ਵਨ ਡੇ ਕ੍ਰਿਕਟ ਵਿਚ ਦੋਹਰਾ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਸੀ। ਸਚਿਨ ਨੇ ਦੱਖਣੀ ਅਫਰੀਕਾ ਖਿਲਾਫ ਗਵਾਲੀਅਰ ਦੀ ਧਰਤੀ 'ਤੇ 147 ਗੇਂਦਾਂ ਵਿਚ 200 ਦੌੜਾਂ ਬਣਾ ਕੇ ਇਤਿਹਾਸ ਰਚਿਆ ਸੀ। ਆਪਣੀ 25 ਚੌਕੇ ਅਤੇ 3 ਛੱਕਿਆਂ ਦੀ ਜ਼ਬਰਦਸਤ ਪਾਰੀ ਦੌਰਾਨ ਸਚਿਨ ਨੇ ਦੱਖਣੀ ਅਫਰੀਕਾ ਦੇ ਲੱਗਭਗ ਹਰ ਗੇਂਦਬਾਜ਼ ਦੀ ਖੂਬ ਕਲਾਸ ਲਈ। ਫਿਰ ਚਾਹੇ ਡੇਲ ਸਟੇਨ ਹੋਵੇ ਜਾਂ ਕੈਲਿਸ, ਦੱਖਣੀ ਅਫਰੀਕਾ ਦਾ ਕੋਈ ਵੀ ਗੇਂਦਬਾਜ਼ ਉਸ ਦਿਨ ਸਚਿਨ ਨੂੰ ਰੋਕਮ ਵਿਚ ਕਾਮਯਾਬ ਨਹੀਂ ਹੋ ਸਕਿਆ। ਅੱਜ 10 ਸਾਲ ਬਾਅਦ ਸਟੇਨ ਨੇ ਸਚਿਨ ਦੀ ਉਸ ਪਾਰੀ ਬਾਰੇ ਇਕ ਵੱਡਾ ਖੁਲਾਸਾ ਕੀਤਾ ਹੈ। ਸਟੇਨ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਚਿਨ ਤਾਂ ਅਸਲ ਵਿਚ 190 ਦੌੜਾਂ 'ਤੇ ਆਊਟ ਹੋ ਗਏ ਸੀ ਪਰ ਭਾਰਤੀ ਫੈਂਸ ਦੇ ਡਰ ਤੋਂ ਅੰਪਾਇਰ ਨੇ ਉਸ ਨੂੰ ਆਊਟ ਨਹੀਂ ਦਿੱਤਾ। 

PunjabKesari

ਦੱਸਿਆ ਜਾ ਰਿਹਾ ਹੈ ਕਿ ਜਦੋਂ ਸਚਿਨ 190 ਦੌੜਾਂ 'ਤੇ ਪਹੁੰਚ ਗਏ ਸੀ ਤਾਂ ਸਟੇਨ ਨੇ ਸਚਿਨ ਨੂੰ ਬਿਹਤਰੀਨ ਗੇਂਦ ਸੁੱਟੀ, ਜਿਸ 'ਤੇ ਸਚਿਨ ਬੀਟ ਹੋ ਗਏ। ਦੇਖਦੇ ਹੀ ਦੇਖਦੇ ਸਟੇਨ ਨੇ ਅੰਪਾਇਰ ਦੇ ਸਾਹਮਣੇ ਸਚਿਨ ਨੂੰ ਐਲ. ਬੀ. ਡਬਲਯੂ. ਕਰਾਰ ਦਿੱਤੇ ਜਾਣ ਦੀ ਅਪੀਲ ਕੀਤੀ ਪਰ ਅੰਪਾਇਰ ਇਯਾਨ ਗੋਲਡ ਨੇ ਉਸ ਦੀ ਅਪੀਲ ਨੂੰ ਖਾਰਜ ਕਰ ਦਿੱਤਾ। ਜਦੋਂ ਸਟੇਨ ਨੇ ਅੰਪਾਇਰ ਤੋਂ ਪੁੱਛਿਆ ਕਿ ਉਸ ਨੇ ਸਚਿਨ ਨੂੰ ਆਊਟ ਕਿਉਂ ਨਹੀਂ ਦਿੱਤਾ ਤਾਂ ਗੋਲਡ ਨੇ ਜਵਾਬ ਦਿੱਤਾ ਕਿ ਸਟੇਡੀਅਮ ਭਾਰਤੀ ਫੈਂਸ ਨਾਲ ਖਚਾਖਚ ਭਰਿਆ ਹੋਇਆ ਹੈ ਅਤੇ ਜੇਕਰ ਅਜਿਹੇ 'ਚ ਉਹ ਸਚਿਨ ਨੂੰ ਆਊਟ ਦੇ ਦਿੰਦੇ ਤਾਂ ਉਹ ਹੋਟਲ ਵਾਪਸ ਨਹੀਂ ਪਹੁੰਚ ਸਕਦੇ ਸੀ।

PunjabKesari

ਸਟੇਨ ਨੇ ਦੱਸਿਆ ਕਿ ਤੇਂਦੁਲਕਰ ਨੇ ਸਾਡੇ ਖਿਲਾਫ ਗਵਾਲੀਅਰ ਵਿਚਵਨ ਡੇ ਕ੍ਰਿਕਟ ਦਾ ਪਹਿਲਾ ਦੋਹਰਾ ਸੈਂਕੜਾ ਬਣਾਇਆ ਸੀ  ਅਤੇ ਮੈਨੂੰ ਅਸਲ 'ਚ ਯਾਦ ਹੈ ਕਿ ਜਦੋਂ ਉਹ ਕਰੀਬ 190 ਦੌੜਾਂ 'ਤੇ ਸਨ ਤਾਂ ਮੈਂ ਉਸ ਨੂੰ ਐੱਲ. ਬੀ. ਡਬਲਯੂ. ਕਰਾਰ ਦਿੱਤਾ ਸੀ। ਉਸ ਮੈਚ ਵਿਚ ਇਯਾਨ ਗੋਲਡ ਅੰਪਾਇਰ ਸੀ ਅਤੇ ਉਸ ਨੇ ਸਚਿਨ ਨੂੰ ਨਾਟ ਆਊਟ ਕਰਾਰ ਦਿੱਤਾ ਸੀ। ਇਸ ਤੋਂ ਇਲਾਵਾ ਸਟੇਨ ਨੇ ਕਿਹਾ ਕਿ ਭਾਰਤ ਵਰਗੀ ਟੀਮ ਨੂੰ ਗੇਂਦਬਾਜ਼ੀ ਕਰਨਾ ਹਮੇਸ਼ਾ ਚੁਣੌਤੀ ਭਰਿਆ ਰਿਹਾ ਹੈ। ਤੁਸੀਂ ਖਰਾਬ ਗੇਂਦਬਾਜ਼ੀ ਕਰਦੇ ਹੋ ਉਹ ਤੁਹਾਨੂੰ ਚੌਕੇ ਮਾਰਦੇ ਹਨ। ਖਾਸ ਕਰ ਭਾਰਤ ਵਰਗੀ ਜਗ੍ਹਾ ਤੇ ਤੁਸੀਂ ਇਕ ਖਰਾਬ ਗੇਂਦ ਕਰਦੇ ਹੋ ਤਾਂ ਉਹ ਤੁਹਾਨੂੰ ਚੌਕਾ ਮਾਰ ਦਿੰਦੇ ਹਨ। ਉਹ ਜ਼ੀਰੋ 'ਤੇ ਵੀ ਹੋਣ ਅਤੇ ਜੇਕਰ ਮੈਚ ਮੁੰਬਈ ਵਿਚ ਹੈ ਤਾਂ ਸਚਿਨ ਤੁਹਾਨੂੰ ਚੌਕਾ ਲਗਾ ਦਿੰਦੇ ਹਨ ਤਾਂ ਲਗਦਾ ਹੈ ਕਿ ਤੁਹਾਡੀ ਦੁਨੀਆ ਖਤਮ ਹੋ ਰਹੀ ਹੈ। ਸਚਿਨ 4 'ਤੇ ਨਾਟਆਊਟ ਹੈ ਤਾਂ ਤੁਹਾਨੂ ਲਗੇਗਾ ਜਿਵੇਂ ਉਹ 500 'ਤੇ ਨਾਟਆਊਟ ਹੈ।


Ranjit

Content Editor

Related News