ਰਾਸ਼ਟਰੀ ਕਰਾਰਬੱਧ ਸੂਚੀ ''ਚੋਂ ਬਾਹਰ ਹੋਇਆ ਡੇਲ ਸਟੇਨ

03/25/2020 12:43:40 AM

ਕੇਪਟਾਊਨ- ਦੱਖਣੀ ਅਫਰੀਕਾ ਦੇ ਧਾਕੜ ਤੇਜ਼ ਗੇਂਦਬਾਜ਼ ਡੇਲ ਸਟੇਨ ਨੂੰ 2020-21 ਦੀ ਰਾਸ਼ਟਰੀ ਕਰਾਰਬੱਧ ਸੂਚੀ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿਚ ਖੇਡਣ ਦੀਆਂ ਉਸਦੀਆਂ ਉਮੀਦਾਂ ਨੂੰ ਤਗੜਾ ਝਟਕਾ ਲੱਗਾ ਹੈ। 36 ਸਾਲਾ ਸਟੇਨ ਨੇ ਲੰਬੇ ਸਮੇਂ ਤੋਂ ਜ਼ਖਮੀ ਹੋਣ ਤੋਂ ਬਾਅਦ ਇਸ ਸਾਲ ਫਰਵਰੀ ਵਿਚ ਵਾਪਸੀ ਕੀਤੀ ਸੀ ਤੇ ਉਮੀਦ ਲਾਈ ਜਾ ਰਹੀ ਸੀ ਕਿ ਉਹ ਇਸ ਸਾਲ ਆਸਟਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਟੀਮ ਵਿਚ ਸ਼ਾਮਲ ਹੋਵੇਗਾ। ਸਟੇਨ ਮੌਜੂਦਾ ਸਮੇਂ ਵਿਚ ਵਨ ਡੇ ਤੇ ਟੀ-20 ਦੋਵਾਂ ਸਵਰੂਪਾਂ ਲਈ ਉਪਲੱਬਧ ਹੈ। ਦੱਖਣੀ ਅਫਰੀਕੀ ਬੋਰਡ ਨੇ ਹਾਲਾਂਕਿ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਜਤਾਇਆ ਹੈ ਅਤੇ ਨੌਜਵਾਨ ਤੇਜ਼ ਗੇਂਦਬਾਜ਼ ਐਨਰਿਚ ਨੋਰਟਜੇ, ਆਲਰਾਊਂਡਰ ਡਵੇਨ ਪ੍ਰਿਟੋਰੀਅਸ ਅਤੇ ਰੈਸੀ ਵਾਨ ਡੇਰ ਡੂਸੇਨ ਦੇ ਕਰਾਰ ਨੂੰ ਅਪਗ੍ਰੇਡ ਕੀਤਾ ਹੈ। ਬੋਰਡ ਨੇ ਖੱਬੇ ਹੱਥ ਦੇ ਗੇਂਦਬਾਜ਼ ਬੀ. ਹੈਂਡ੍ਰਿਕਸ ਨੂੰ 16 ਮੈਂਬਰੀ ਸੂਚੀ ਵਿਚ ਸ਼ਾਮਲ ਕੀਤਾ ਹੈ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਨੂੰ ਵੀ ਕਰਾਰ ਦੀ ਸੂਚੀ ਵਿਚ ਰੱਖਿਆ ਗਿਆ ਹੈ, ਜਿਸਦਾ ਪਿਛਲਾ ਸੈਸ਼ਨ ਕਾਫੀ ਰੁਝੇਵਿਆਂ ਭਰਿਆ ਰਿਹਾ ਸੀ।


Gurdeep Singh

Content Editor

Related News