ਏ.ਐੱਚ.ਐੱਲ. ''ਚ ਦਹੀਆ ਕਰਨਗੇ ਭਾਰਤ ਏ ਟੀਮ ਦੀ ਅਗਵਾਈ

09/20/2017 4:29:37 PM

ਨਵੀਂ ਦਿੱਲੀ— ਗੋਲਕੀਪਰ ਵਿਕਾਸ ਦਹੀਆ ਪਰਥ ਵਿੱਚ 28 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਆਸਟਰੇਲੀਆਈ ਹਾਕੀ ਲੀਗ (ਏ.ਐੱਚ.ਐੱਲ) ਵਿਚ 18 ਮੈਂਬਰੀ ਭਾਰਤ ਏ ਪੁਰਸ਼ ਟੀਮ ਦੀ ਅਗਵਾਈ ਕਰਨਗੇ । ਦਹੀਆ ਨੂੰ ਕਪਤਾਨ ਚੁਣਿਆ ਗਿਆ ਹੈ ਜਦੋਂਕਿ ਡਿਫੈਂਡਰ ਅਮਿਤ ਰੋਹੀਦਾਸ ਉਪ ਕਪਤਾਨ ਦੀ ਜ਼ਿੰਮੇਵਾਰੀ ਸੰਭਾਲਣਗੇ ।   

ਟੀਮ ਵਿੱਚ ਗੋਲਕੀਪਰ ਕ੍ਰਿਸ਼ਨ ਬੀ ਪਾਠਕ, ਨੀਲਮ  ਸੰਜੀਪ ਜੇਸ, ਗੁਰਿੰਦਰ ਸਿੰਘ, ਆਨੰਦ ਲਕੜਾ, ਬਲਜੀਤ ਸਿੰਘ ਅਤੇ ਵਿਕਰਮਜੀਤ ਸਿੰਘ ਡਿਫੈਂਸ ਵਿੱਚ ਸ਼ਾਮਿਲ ਹਨ । ਹਰਜੀਤ ਸਿੰਘ, ਆਸ਼ੀਸ਼ ਕੁਮਾਰ ਟੋਪਨੋ, ਹਾਰਦਿਕ ਸਿੰਘ, ਸੰਤਾ ਸਿੰਘ ਅਤੇ ਨੀਲਕਾਂਤ ਸ਼ਰਮਾ ਮਿਡਫੀਲਡ ਵਿੱਚ ਹੋਣਗੇ । ਫਾਰਵਰਡ ਲਾਈਨ ਵਿੱਚ ਅਰਮਾਨ ਕੁਰੈਸ਼ੀ ਅਗੁਵਾਈ ਕਰਨਗੇ, ਜਿਸ 'ਚ ਮੁਹੰਮਦ ਉਮਰ, ਸਿਮਰਨਜੀਤ ਸਿੰਘ, ਅੱਫਾਨ ਯੂਸੁਫ ਅਤੇ ਤਲਵਿੰਦਰ ਸਿੰਘ  ਸ਼ਾਮਿਲ ਹਨ । ਇਹ ਲਗਾਤਾਰ ਦੂਜਾ ਸੈਸ਼ਨ ਹੈ ਜਿਸ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਆਸਟਰੇਲੀਆਈ ਹਾਕੀ ਲੀਗ ਵਿੱਚ ਹਿੱਸਾ ਲੈਣਗੀਆਂ।    

ਟੂਰਨਾਮੈਂਟ ਵਿੱਚ 10 ਟੀਮਾਂ ਹੋਣਗੀਆਂ ਜਿਸ ਵਿੱਚ ਪਿਛਲੇ ਚੈਂਪੀਅਨ ਵਿਕਟੋਰਿਆ, ਨਾਰਦਨ ਟੈਰੀਟਰੀ, ਸਾਉਥ ਆਸਟਰੇਲੀਆ, ਵੈਸਟਰਨ ਆਸਟਰੇਲੀਆ, ਨਿਊ ਸਾਉਥ ਵੇਲਸ, ਤਸਮਾਨੀਆ, ਆਸਟਰੇਲੀਅਨ ਕੈਪੀਟਲ ਟੈਰੀਟਰੀ, ਕਵੀਂਸਲੈਂਡ,  ਨਿਊਜ਼ੀਲੈਂਡ ਅਤੇ ਭਾਰਤ ਏ ਸ਼ਾਮਿਲ ਹਨ । ਭਾਰਤ ਨੂੰ ਪੂਲ ਬੀ ਵਿੱਚ ਰੱਖਿਆ ਗਿਆ ਹੈ ਅਤੇ ਟੀਮ ਟੂਰਨਾਮੈਂਟ ਵਿੱਚ ਸ਼ੁਰੁਆਤੀ ਮੈਚ 29 ਸਤੰਬਰ ਨੂੰ ਵੈਸਟਰਨ ਆਸਟਰੇਲੀਆ ਦੇ ਨਾਲ ਖੇਡੇਗੀ ।    

ਭਾਰਤ ਏ ਟੀਮ : 
ਗੋਲਕੀਪਰ : ਵਿਕਾਸ ਦਹੀਆ (ਕਪਤਾਨ), ਕ੍ਰਿਸ਼ਨ ਬੀ ਪਾਠਕ ਡਿਫੈਂਡਰ : ਅਮਿਤ ਰੋਹੀਦਾਸ (ਉਪ ਕਪਤਾਨ), ਨੀਲਮ ਸੰਜੀਪ ਜੇਸ, ਗੁਰਿੰਦਰ ਸਿੰਘ, ਆਨੰਦ ਲਕੜਾ, ਬਲਜੀਤ ਸਿੰਘ, ਵਿਕਰਮਜੀਤ ਸਿੰਘ, ਮਿਡਫੀਲਡਰ : ਹਰਜੀਤ ਸਿੰਘ, ਆਸ਼ੀਸ਼ ਕੁਮਾਰ ਟੋਪਨੋ, ਹਾਰਦਿਕ ਸਿੰਘ, ਸੰਤਾ ਸਿੰਘ, ਨੀਲਕਾਂਤ ਸ਼ਰਮਾ ਫਾਰਵਰਡ : ਅਰਮਾਨ ਕੁਰੈਸ਼ੀ, ਮੁਹੰਮਦ ਉਮਰ, ਸਿਮਰਨਜੀਤ ਸਿੰਘ, ਅੱਫਾਨ ਯੂਸੁਫ, ਤਲਵਿੰਦਰ ਸਿੰਘ ।