ਦਬੰਗ ਦਿੱਲੀ ਨੇ ਜੈਪੁਰ ਨੂੰ 35-24 ਨਾਲ ਹਰਾਇਆ

08/05/2019 11:47:13 PM

ਪਟਨਾ— ਰੇਡਰ ਨਵੀਨ ਕੁਮਾਰ ਦੇ 12 ਅੰਕਾਂ ਦੇ ਤੂਫਾਨੀ ਪ੍ਰਦਰਸ਼ਨ ਨਾਲ ਦਬੰਗ ਦਿੱਲੀ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਚੋਟੀ ਦੀ ਟੀਮ ਜੈਪੁਰ ਪਿੰਕ ਪੈਂਥਰਸ ਨੂੰ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੈਸ਼ਨ ਦੇ ਮੁਕਾਬਲੇ 'ਚ ਸੋਮਵਾਰ ਨੂੰ 35-24 ਨਾਲ ਹਰਾ ਦਿੱਤਾ। ਇਸ ਮੁਕਾਬਲੇ 'ਚ ਦਿੱਲੀ ਦੀ ਜਿੱਤ ਦੇ ਹੀਰੋ ਰਹੇ ਨਵੀਨ ਜਿਸ ਨੇ 18 ਰੇਡ 'ਚ 12 ਅੰਕ ਹਾਸਲ ਕੀਤੇ। ਦਿੱਲੀ ਦੀ ਪੰਜ ਮੈਚਾਂ 'ਚ ਇਹ ਚੌਥੀ ਜਿੱਤ ਹੈ ਤੇ ਉਹ 21 ਅੰਕਾਂ ਦੇ ਨਾਲ ਚੋਟੀ 'ਤੇ ਆ ਗਈ ਹੈ। 
ਜੈਪੁਰ ਨੂੰ ਲਗਾਤਾਰ ਚਾਰ ਜਿੱਤ ਤੋਂ ਬਾਅਦ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਹੁਣ 20 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਆ ਗਈ ਹੈ। ਦਿੱਲੀ ਦੇ ਲਈ ਨਵੀਨ ਦੇ 12 ਅੰਕਾਂ ਤੋਂ ਇਲਾਵਾ ਚੰਦ੍ਰਨ ਰੰਜੀਤ ਨੇ 10 ਅੰਕ ਬਣਾਏ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਦਿੱਲੀ ਦੀ ਜਿੱਤ 'ਚ 22 ਅੰਕਾਂ ਦਾ ਯੋਗਦਾਨ ਦੇ ਦਿੱਤਾ। ਦਿੱਲੀ ਨੇ ਰੇਡ ਨਾਲ 21 ਤੇ ਡਿਫੇਂਸ ਨਾਲ 8 ਅੰਕ ਹਾਸਲ ਕੀਤੇ। ਜੈਪੁਰ ਦੀ ਇਸ ਹਾਰ ਨਾਲ ਜੇਤੂ ਮੁਹਿੰਮ ਰੁਕ ਗਈ। ਜੈਪੁਰ ਦਾ ਡਿਫੇਂਸ ਬਹੁਤ ਕਮਜ਼ੋਰ ਰਿਹਾ ਤੇ ਡਿਫੇਂਸ ਨਾਲ ਉਸ ਨੂੰ ਸਿਰਫ ਤਿੰਨ ਅੰਕ ਮਿਲੇ ਜੋ ਉਸਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਿਹਾ। ਜੈਪੁਰ ਨੇ ਰੇਡ ਨਾਲ 19 ਅੰਕ ਹਾਸਲ ਕੀਤੇ। ਦਿੱਲੀ ਨੇ ਆਲਆਊਟ ਤੋਂ ਵੀ ਚਾਰ ਅੰਕ ਹਾਸਲ ਕੀਤੇ।

Gurdeep Singh

This news is Content Editor Gurdeep Singh