CWG 2022: ਗੁਰੂਰਾਜਾ ਪੁਜਾਰੀ ਨੇ ਵੇਟਲਿਫਟਿੰਗ 'ਚ ਜਿੱਤਿਆ ਕਾਂਸੀ ਦਾ ਤਮਗਾ

07/30/2022 6:34:22 PM

ਬਰਮਿੰਘਮ-ਭਾਰਤ ਦੇ ਗੁਰੂਰਾਜਾ ਪੁਜਾਰੀ ਨੇ ਰਾਸ਼ਟਰਮੰਡਲ ਖੇਡਾਂ 2022 'ਚ ਦੇਸ਼ ਨੂੰ ਦੂਜਾ ਤਮਗਾ ਦਿਵਾਉਂਦੇ ਹੋਏ ਸ਼ਨੀਵਾਰ ਨੂੰ 61 ਕਿਲੋਗ੍ਰਾਮ ਵੇਟਲਿਫਟਿੰਗ 'ਚ ਕਾਂਸੀ ਦਾ ਤਮਗਾ ਜਿੱਤਿਆ ਹੈ। ਗੋਲਡਕੋਸਟ 2018 ਚਾਂਦੀ ਦਾ ਤਮਗਾ ਜੇਤੂ ਗੁਰੂਰਾਜਾ ਨੇ ਸਨੈਚ 'ਚ 118 ਕਿਲੋਗ੍ਰਾਮ ਚੁੱਕਣ ਤੋਂ ਬਾਅਦ ਕਲੀਨ ਐਂਡ ਜਰਕ 'ਚ ਆਪਣੇ ਜੀਵਨ ਦਾ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ 151 ਕਿਲੋਗ੍ਰਾਮ ਦੇ ਅੰਕ ਨੂੰ ਛੂਹਿਆ ਅਤੇ ਉਨ੍ਹਾਂ ਦਾ ਕੁੱਲ ਸਕੋਰ 269 ਕਿਲੋਗ੍ਰਾਮ ਰਿਹਾ।

ਇਹ ਵੀ ਪੜ੍ਹੋ : ਅਮਰੀਕੀਆਂ ਦੀ ਰਿਹਾਈ ਬਾਰੇ ਰੂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਗੱਲਬਾਤ : ਬਲਿੰਕੇਨ

ਭਾਰਤੀ ਲਿਫਟਰ ਆਪਣੀ ਦੂਜੀ ਕੋਸ਼ਿਸ਼ 'ਚ 148 ਕਿਲੋਗ੍ਰਾਮ ਚੁੱਕ ਕੇ ਕੈਨੇਡਾ ਦੇ ਯੂਰੀ ਸਿਮਾਡਰ (ਕੁੱਲ 268) ਤੋਂ ਪਿੱਛੇ ਚੱਲ ਰਹੇ ਸਨ ਪਰ ਤੀਸਰੀ ਕੋਸ਼ਿਸ਼ 'ਚ ਉਨ੍ਹਾਂ ਨੇ 151 ਕਿਲੋਗ੍ਰਾਮ ਭਾਰ ਚੁੱਕ ਕੇ ਭਾਰਤ ਲਈ ਦੂਜਾ ਤਮਗਾ ਯਕੀਨੀ ਬਣਾਇਆ। ਮਲੇਸ਼ੀਆ ਦੇ ਅਜ਼ਨਿਲ ਬਿਨ ਬਿਦਿਨ ਮੁਹਮੰਦ ਨੇ ਕੁੱਲ 285 ਕਿਲੋਗ੍ਰਾਮ ਵਜ਼ਨ ਚੁੱਕ ਕੇ ਸੋਨੇ ਦਾ ਤਮਗਾ ਜਿੱਤਿਆ। ਕਲੀਨ ਐਂਡ ਜਰਕ 'ਚ 158 ਕਿਲੋਗ੍ਰਾਮ ਦੀ ਸਰਵੋਤਮ ਲਿਫਟਰ ਅਜ਼ਨਿਲ ਨੇ ਸਨੈਚ ਰਾਊਂਡ 'ਚ 127 ਕਿਲੋਗ੍ਰਾਮ ਦੀ ਲਿਫਟ ਨਾਲ ਰਾਸ਼ਟਰਮੰਡਲ ਖੇਡਾਂ ਦਾ ਨਵਾਂ ਰਿਕਾਰਡ ਬਣਾਇਆ। ਪਾਪੁਆ ਨਿਊ ਗਿਨਿਆ ਨੇ ਮੋਰੇਯਾ ਬਾਰੂ ਨੇ 273 ਕਿਲੋਗ੍ਰਾਮ ਦੇ ਕੁੱਲ ਸਕੋਰ ਨਾਲ ਦੂਜਾ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ : ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਹਿਲੀ ਵਾਰ ਅਨਾਜ ਦੀ ਬਰਾਮਦ ਹੋਈ ਸ਼ੁਰੂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

Karan Kumar

This news is Content Editor Karan Kumar