CWG 2022 : ਨੀਤੂ ਗੰਘਾਸ ਨੇ ਮੁੱਕੇਬਾਜ਼ੀ ’ਚ ਭਾਰਤ ਨੂੰ ਦਿਵਾਇਆ ਸੋਨ ਤਮਗਾ

08/07/2022 3:53:03 PM

ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ ’ਚ ਮੁੱਕੇਬਾਜ਼ੀ ਦੇ 48 ਕਿਲੋਗ੍ਰਾਮ ਵਰਗ ’ਚ ਨੀਤੂ ਗੰਘਾਸ ਨੇ ਇੰਗਲੈਂਡ ਦੀ ਡੇਮੀ-ਜੇਡ ਰੇਸਟਨ ਨੂੰ ਹਰਾ ਕੇ ਸੋਨ ਤਮਗਾ ਜਿੱਤ ਲਿਆ ਹੈ। ਹਰਿਆਣਾ ਦੀ ਮੁੱਕੇਬਾਜ਼ ਨੀਤੂ ਗੰਘਾਸ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ ਤੇ ਡੇਮੀ ਜੇਡ ਰੇਸਟਨ ਨੂੰ 5-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਰਾਸ਼ਟਰਮੰਡਲ ਖੇਡਾਂ ’ਚ ਭਾਰਤ ਦਾ ਇਹ 14ਵਾਂ ਸੋਨ ਤਮਗਾ ਹੈ, ਜਦਕਿ ਕੁਲ ਤਮਗਿਆਂ ਦੀ ਗਿਣਤੀ 41 ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : CWG : ਰਵੀ ਦਹੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

ਨੀਤੂ ਗੰਘਾਸ ਦੀਆਂ ਪ੍ਰਾਪਤੀਆਂ

2022 : ਰਾਸ਼ਟਰਮੰਡਲ ਖੇਡਾਂ ’ਚ ਗੋਲਡ, ਬਰਮਿੰਘਮ
2022 : ਸਟ੍ਰੈਂਡਜਾ ਮੈਮੋਰੀਅਲ ਟੂਰਨਾਮੈਂਟ, ਬੁਲਗਾਰੀਆ ਵਿਖੇ ਗੋਲਡ
2018 : ਯੁਵਾ ਮਹਿਲਾ ਵਿਸ਼ਵ ਚੈਂਪੀਅਨਸ਼ਿਪ, ਬੁਡਾਪੇਸਟ, ਹੰਗਰੀ : ਗੋਲਡ
2018 : ਵੋਜਵੋਡੀਨਾ ਯੂਥ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦਾ ਗੋਲਡਨ ਗਲੋਵ ; ਸਰਬੀਆ : ਸੋਨਾ
2018 : ਯੁਵਾ ਮਹਿਲਾ ਨਾਗਰਿਕ ; ਰੋਹਤਕ : ਸੋਨਾ
2018 : ਏਸ਼ੀਆਈ ਯੂਥ ਚੈਂਪੀਅਨਸ਼ਿਪ; ਬੈਂਕਾਕ : ਸੋਨਾ
2017 : ਮਹਿਲਾ ਯੂਥ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ; ਗੁਹਾਟੀ: ਸੋਨਾ
2017 : ਬਾਲਕਨ ਯੂਥ ਇੰਟਰਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ; ਸੋਫੀਆ, ਬੁਲਗਾਰੀਆ : ਸੋਨਾ
2016 : ਯੁਵਾ ਮਹਿਲਾ ਨਾਗਰਿਕ : ਕਾਂਸੀ

ਇਹ ਖ਼ਬਰ ਵੀ ਪੜ੍ਹੋ :  CWG 2022: ਕੁਸ਼ਤੀ ’ਚ 5ਵਾਂ ਗੋਲਡ, ਵਿਨੇਸ਼ ਫੋਗਾਟ ਨੇ ਨਾਰਡਿਕ ਫਾਰਮੈੱਟ ’ਚ ਜਿੱਤਿਆ ਸੋਨ ਤਮਗਾ


Manoj

Content Editor

Related News