CWG 2022 : ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਹੁਣ ਜੇਰੇਮੀ ਲਾਲਰਿਨੁੰਗਾ ਨੇ ਜਿੱਤਿਆ ਸੋਨ ਤਮਗਾ

07/31/2022 4:30:39 PM

ਸਪੋਰਟਸ ਡੈਸਕ : ਬਰਮਿੰਘਮ ’ਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ 2022 ’ਚ ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪੁਰਸ਼ਾਂ ਦੇ 67 ਕਿਲੋ ਭਾਰ ਵਰਗ ’ਚ ਭਾਰਤ ਦੇ ਜੇਰੇਮੀ ਲਾਲਰਿਨੁੰਗਾ ਨੇ ਸਨੈਚ ’ਚ 140 ਕਿਲੋ ਅਤੇ ਕਲੀਨ ਐਂਡ ਜਰਕ ’ਚ 160 ਕਿਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ਦੇ ਮੌਜੂਦਾ ਐਡੀਸ਼ਨ ’ਚ ਵੇਟਲਿਫਟਿੰਗ ’ਚ ਭਾਰਤ ਦਾ ਇਹ ਕੁੱਲ ਪੰਜਵਾਂ ਤਮਗਾ ਹੈ।

ਇਹ ਵੀ ਪੜ੍ਹੋ : ਸਿਹਤ ਮੰਤਰੀ-ਵਾਈਸ ਚਾਂਸਲਰ ਵਿਵਾਦ ’ਤੇ CM ਮਾਨ ਨੇ ਦਿੱਤਾ ਵੱਡਾ ਬਿਆਨ

ਇਸ ਤੋਂ ਪਹਿਲਾਂ ਸੰਕੇਤ ਸਰਗਰ ਨੇ ਸਿਲਵਰ, ਗੁਰੂਰਾਜਾ ਨੇ ਕਾਂਸੀ ਤਮਗਾ, ਮੀਰਾਬਾਈ ਚਾਨੂ ਨੇ ਸੋਨ ਤਮਗਾ, ਬਿੰਦੀਆਰਾਣੀ ਨੇ ਚਾਂਦੀ ਤਮਗਾ ਤੇ ਹੁਣ ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਨੂੰ ਸੋਨ ਤਮਗਾ ਦਿਵਾਇਆ। 


Manoj

Content Editor

Related News