CWG 2022 : ਅੱਜ ਇਨ੍ਹਾਂ ਖੇਡਾਂ ਤੋਂ ਗੋਲਡ ਦੀ ਉਮੀਦ, ਦੇਖੋ ਭਾਰਤ ਦਾ 10ਵੇਂ ਦਿਨ ਦਾ ਸ਼ਡਿਊਲ

08/07/2022 1:39:26 PM

ਬਰਮਿੰਘਮ- ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਦੇ ਕੁਸ਼ਤੀ ਮੁਕਾਬਲਿਆਂ ਵਿੱਚ 6 ਸੋਨ ਤਗ਼ਮਿਆਂ ਨਾਲ ਭਾਰਤ ਲਈ ਸ਼ਨੀਵਾਰ ਦਾ ਦਿਨ ਬਹੁਤ ਚੰਗਾ ਰਿਹਾ। ਭਾਰਤ ਦੇ ਕੋਲ 13 ਸੋਨ, 11 ਚਾਂਦੀ ਅਤੇ 16 ਕਾਂਸੀ ਦੇ ਤਗਮਿਆਂ ਸਮੇਤ ਕੁੱਲ 40 ਤਗਮੇ ਹਨ ਅਤੇ ਉਹ ਤਮਗ਼ਾ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ। ਭਾਰਤ ਨੂੰ ਦਸਵੇਂ ਦਿਨ ਹੋਰ ਤਮਗੇ ਮਿਲਣ ਦੀ ਉਮੀਦ ਹੈ। ਆਓ ਭਾਰਤ ਦੇ 10ਵੇਂ ਦਿਨ ਦੇ ਸ਼ਡਿਊਲ 'ਤੇ ਇੱਕ ਝਾਤ ਪਾਈਏ -

ਅਥਲੈਟਿਕਸ ਅਤੇ ਪੈਰਾ ਅਥਲੈਟਿਕਸ

ਪੁਰਸ਼ਾਂ ਦੀ ਤੀਹਰੀ ਛਾਲ ਫਾਈਨਲ: ਅਬਦੁੱਲਾ ਅਬੁਬਾਕਰ, ਅਲਡੋਸ ਪਾਲ, ਪ੍ਰਵੀਨ ਚਿਤਰਾਵਾਲ - 2:45 ਵਜੇ

ਪੁਰਸ਼ਾਂ ਦੀ 10,000 ਮੀਟਰ ਪੈਦਲ ਚਾਲ ਫਾਈਨਲ : ਅਮਿਤ, ਸੰਦੀਪ ਕੁਮਾਰ - ਦੁਪਹਿਰ 3:50 ਵਜੇ

ਮਹਿਲਾ ਜੈਵਲਿਨ ਥਰੋਅ ਫਾਈਨਲ : ਸ਼ਿਲਪਾ ਰਾਣੀ, ਅੰਨੂ ਰਾਣੀ - ਸ਼ਾਮ 4:05 ਵਜੇ

ਔਰਤਾਂ ਦੀ 4x100m ਰਿਲੇਅ ਫਾਈਨਲ: ਸ਼ਾਮ 5:24 ਵਜੇ

ਪੁਰਸ਼ਾਂ ਦਾ ਜੈਵਲਿਨ ਥਰੋਅ ਫਾਈਨਲ: ਰੋਹਿਤ ਯਾਦਵ, ਡੀਪੀ ਮਨੂ - ਰਾਤ 12:10 ਵਜੇ (ਸੋਮਵਾਰ)

ਪੁਰਸ਼ਾਂ ਦਾ 4x400m ਰਿਲੇ ਫਾਈਨਲ: ਰਾਤ 1 ਵਜੇ (ਸੋਮਵਾਰ)

ਇਹ ਵੀ ਪੜ੍ਹੋ : CWG : ਰਵੀ ਦਹੀਆ ਦਾ ਸ਼ਾਨਦਾਰ ਪ੍ਰਦਰਸ਼ਨ, ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ’ਚ ਜਿੱਤਿਆ ਸੋਨ ਤਮਗਾ

ਬੈਡਮਿੰਟਨ

ਮਹਿਲਾ ਸਿੰਗਲਜ਼ ਸੈਮੀਫਾਈਨਲ : ਪੀਵੀ ਸਿੰਧੂ - ਦੁਪਹਿਰ 2:20 ਵਜੇ

ਪੁਰਸ਼ ਸਿੰਗਲਜ਼ ਸੈਮੀਫਾਈਨਲ 1 : ਲਕਸ਼ਯ ਸੇਨ - ਦੁਪਹਿਰ 3:10 ਵਜੇ

ਪੁਰਸ਼ ਸਿੰਗਲਜ਼ ਸੈਮੀਫਾਈਨਲ 2 : ਕਿਦਾਂਬੀ ਸ਼੍ਰੀਕਾਂਤ - ਦੁਪਹਿਰ 3:10 ਵਜੇ

ਮਹਿਲਾ ਡਬਲਜ਼ ਸੈਮੀਫਾਈਨਲ: ਤ੍ਰਿਸ਼ਾ ਜੌਲੀ ਅਤੇ ਗਾਇਤਰੀ ਗੋਪੀਚੰਦ - ਸ਼ਾਮ 4 ਵਜੇ

ਪੁਰਸ਼ ਡਬਲਜ਼ ਸੈਮੀਫਾਈਨਲ: ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ - ਸ਼ਾਮ 4:50 ਵਜੇ

ਮੁੱਕੇਬਾਜ਼ੀ

ਔਰਤਾਂ ਦਾ 48 ਕਿ. ਗ੍ਰਾ ਫਾਈਨਲ : ਨੀਤੂ - ਦੁਪਹਿਰ 3 ਵਜੇ

ਪੁਰਸ਼ਾਂ ਦਾ 51 ਕਿ. ਗ੍ਰਾ ਫਾਈਨਲ : ਅਮਿਤ ਪੰਘਾਲ - ਦੁਪਹਿਰ 3:15 ਵਜੇ

ਔਰਤਾਂ ਦਾ 50 ਕਿ. ਗ੍ਰਾ ਫਾਈਨਲ : ਨਿਖਤ ਜ਼ਰੀਨ - ਸ਼ਾਮ 7 ਵਜੇ

ਪੁਰਸ਼ਾਂ ਦਾ 92 ਕਿ. ਗ੍ਰਾ ਫਾਈਨਲ : ਸਾਗਰ ਅਹਲਾਵਤ - ਰਾਤ 1:15 ਵਜੇ (ਸੋਮਵਾਰ)

ਕ੍ਰਿਕਟ

ਮਹਿਲਾ ਟੀ-20 ਫਾਈਨਲ: ਭਾਰਤ - ਰਾਤ 9:30 ਵਜੇ

ਇਹ ਵੀ ਪੜ੍ਹੋ : CWG 2022 : ਸਾਬਲੇ ਨੇ 3000 ਮੀਟਰ ਸਟੀਪਲਚੇਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ

ਹਾਕੀ

ਔਰਤਾਂ ਦਾ ਕਾਂਸੀ ਤਮਗਾ ਮੈਚ : ਭਾਰਤ ਬਨਾਮ ਨਿਊਜ਼ੀਲੈਂਡ - ਦੁਪਹਿਰ 1:30 ਵਜੇ

ਸਕੁਐਸ਼ 

ਮਿਕਸਡ ਡਬਲਜ਼ ਕਾਂਸੀ ਤਮਗਾ ਮੈਚ : ਦੀਪਿਕਾ ਪੱਲੀਕਲ/ਸੌਰਵ ਘੋਸ਼ਾਲ - ਰਾਤ 10:30 ਵਜੇ

ਟੇਬਲ ਟੈਨਿਸ ਅਤੇ ਪੈਰਾ ਟੇਬਲ ਟੈਨਿਸ

ਮਹਿਲਾ ਸਿੰਗਲਜ਼ ਕਾਂਸੀ ਤਮਗਾ ਮੈਚ : ਸ਼੍ਰੀਜਾ ਅਕੁਲਾ - ਦੁਪਹਿਰ 3:35 ਵਜੇ

ਪੁਰਸ਼ ਡਬਲਜ਼ ਗੋਲਡ ਮੈਡਲ ਮੈਚ: ਅਚੰਤਾ ਸ਼ਰਤ ਕਮਲ ਅਤੇ ਜੀ ਸਾਥੀਆਨ - ਸ਼ਾਮ 6:15 ਵਜੇ

ਪੁਰਸ਼ ਸਿੰਗਲ ਸੈਮੀਫਾਈਨਲ 1 : ਅਚੰਤਾ ਸ਼ਰਤ ਕਮਲ

ਪੁਰਸ਼ ਸਿੰਗਲਜ਼ ਸੈਮੀਫਾਈਨਲ 2 : ਜੀ ਸਾਥੀਆਨ

ਮਿਕਸਡ ਡਬਲਜ਼ ਗੋਲਡ ਮੈਡਲ ਮੈਚ : ਅਚੰਤਾ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲਾ - ਰਾਤ 12:15 ਵਜੇ (ਸੋਮਵਾਰ ਨੂੰ)।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News