ਰਾਸ਼ਟਰਮੰਡਲ ਖੇਡਾਂ : ਸਾਈਕਲਿੰਗ ਦੇ ਪ੍ਰੀ ਕੁਆਰਟਰ ਫਾਈਨਲ ''ਚ ਹਾਰੇ ਰੋਨਾਲਡੋ

08/01/2022 2:04:51 PM

ਸਪੋਰਟਸ ਡੈਸਕ- ਭਾਰਤ ਦੇ ਚੋਟੀ ਦੇ ਸਾਈਕਲਿਸਟ ਰੋਨਾਲਡੋ ਲੇਈਤੋਨਜੈਮ ਨੂੰ ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਸਪ੍ਰਿੰਟ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ 'ਚ ਆਸਟ੍ਰੇਲੀਆ ਦੇ ਮੈਥਿਊ ਗਲੇਟਜਰ ਦੇ ਖ਼ਿਲਾਫ਼ ਹਾਰ ਦਾ ਸਾਹਮਣਾ ਕਨਾ ਪਿਆ। 20 ਸਾਲ ਦੇ ਰੋਨਾਲਡੋ ਨੇ 200 ਮੀਟਰ ਦੀ ਦੂਰੀ ਦੇ ਲਈ 10.011 ਸਕਿੰਟ ਦਾ ਸਮਾਂ ਲਿਆ ਜੋ ਗਲੇਜਰਰ ਤੋਂ 0.162 ਸਕਿੰਟ ਜ਼ਿਆਦਾ ਸੀ।

ਰੋਨਾਲਡੋ ਇਸ  ਤੋਂ ਪਹਿਲਾਂ ਲੀ ਵੈਲੀ ਵੇਲੋ ਪਾਰਕ 'ਚ ਕੁਆਲੀਫਾਇੰਗ ਦੌਰ '10.012 ਸਕਿੰਟ ਦੇ ਨਾਲ 13ਵੇਂ ਸਥਾਨ 'ਤੇ ਰਹੇ ਸਨ। ਕੁਆਲੀਫਾਇੰਗ ਦੌਰ 'ਚ ਰੋਨਾਲਡੋ ਦੇ ਟੀਮ ਦੇ ਸਾਥੀ ਡੇਵਿਡ ਬੈਕਹਮ (10.120) ਤੇ ਐਸੋ ਐਲਬੇਨ (10.361 ਸਕਿੰਟ) ਕ੍ਰਮਵਾਰ 18ਵੇਂ ਤੇ 23ਵੇਂ ਸਥਾਨ 'ਤੇ ਰਹੇ। ਰੋਨਾਲਡੋ ਨੇ ਜੂਨ 'ਚ ਨਵੀਂ ਦਿੱਲੀ 'ਚ ਏਸ਼ੀਆਈ ਟ੍ਰੈਕ ਚੈਂਪੀਅਨਸ਼ਿਪ 'ਚ ਸੀਨੀਅਰ ਵਰਗ ਦੇ ਸਪ੍ਰਿੰਟ ਮੁਕਾਬਲੇ ਦਾ ਚਾਂਦੀ ਦਾ ਤਮਗ਼ਾ ਜਿੱਤਿਆ ਸੀ। 

Tarsem Singh

This news is Content Editor Tarsem Singh