CWG 2018: ਸਾਤਵਿਕ-ਅਸ਼ਵਨੀ ਨੇ ਜਿੱਤੇ ਮਿਕਸਡ ਡਬਲ ਮੈਚ

04/10/2018 4:01:48 PM

ਗੋਲਡ ਕੋਸਟ (ਬਿਊਰੋ)— ਭਾਰਤ ਦੇ ਸਾਤਵਿਕਸਾਈਰਾਜ ਰੈਂਕੀਰੇਡੀ ਅਤੇ ਅਤੇ ਅਸ਼ਵਨੀ ਪੋਨੱਪਾ ਦੀ ਮਿਕਸਡ ਡਬਲ ਬੈਡਮਿੰਟਨ ਟੀਮ ਨੇ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਮੰਗਲਵਾਰ ਨੂੰ ਗੁਨਰਸੀ ਦੇ ਖਿਲਾਫ ਆਪਣਾ ਮੈਚ 2-0 ਨਾਲ ਜਿੱਤ ਕੇ ਆਖਰੀ 32 ਰਾਊਂਡ 'ਚ ਜਗ੍ਹਾ ਬਣਾ ਲਈ ਹੈ। ਭਾਰਤੀ ਜੋੜੀ ਨੇ ਰਾਊਂਡ 64 ਦੇ ਮੁਕਾਬਲੇ 'ਚ ਸਿਰਫ 20 ਮਿੰਟ 'ਚ ਗੁਨਰਸੀ ਦੇ ਸਟੁਅਰਟ ਹਾਰਡੀ ਅਤੇ ਕੋਲੇ ਟਿਸਰ ਦੀ ਜੋੜੀ ਨੂੰ 21-9, 21-5 ਨਾਲ ਹਰਾਇਆ ਹੈ। ਇਕ ਦਿਨ ਪਹਿਲਾਂ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦੇ ਸਟਾਰ ਖਿਡਾਰੀ ਸਾਤਵਿਕਸਾਈਰਾਜ ਅਤੇ ਪੋਨੱਪਾ ਨੇ ਕਮਾਲ ਦਾ ਖੇਡ ਦਿੱਖਾਇਆ ਅਤੇ ਪਹਿਲੀ ਖੇਡ 'ਚ 13 ਅਤੇ ਦੂਜੀ ਖੇਡ 'ਚ 16 ਅੰਕਾਂ ਦੀ ਬੜ੍ਹਤ ਬਣਾਈ। ਉਨ੍ਹਾਂ ਪਹਿਲੀ ਖੇਡ 'ਚ ਲਗਾਤਾਰ ਛੇ ਅਤੇ ਦੂਜੀ ਖੇਡ 'ਚ ਲਗਾਤਾਰ ਨੌ ਅੰਕਾਂ ਦੀ ਬੜ੍ਹਤ ਬਣਾਈ। ਭਾਰਤੀ ਮਿਕਸਡ ਡਬਲ ਟੀਮ ਹੁਣ ਬੁੱਧਵਾਰ ਨੂੰ ਆਖਰੀ 32 ਰਾਊਂਡ 'ਚ ਇੰਗਲੈਂਡ ਦੇ ਖਿਲਾਫ ਉਤਰੇਗੀ।