CWG 2018: ਜਾਣੋ ਕਿੰਨੇ ਸੋਨ ਤਗਮੇ ਕਿਸ ਦੇਸ਼ ਕੋਲ ਹਨ

04/03/2018 8:07:28 PM

ਗੋਲਡ ਕੋਸਟ (ਬਿਊਰੋ)— ਜਿਵੇਂ ਕਿ ਤੁਸੀ ਜਾਣਦੇ ਹੋ ਕਿ ਇਸ ਵਾਰ ਦੇ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਆਸਟਰੇਲੀਆ ਕਰ ਰਿਹਾ ਹੈ, ਜੋ ਗੋਲਡ ਕੋਸਟ 'ਚ 4 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। ਦੱਸ ਦਈਏ ਕਿ ਸਭ ਤੋਂ ਜ਼ਿਆਦਾ ਸੋਨ ਤਗਮੇ ਮੇਜ਼ਬਾਨ ਆਸਟਰੇਲੀਆ ਕੋਲ ਹੈ। ਇਸ ਸੂਚੀ 'ਚ ਭਾਰਤ ਚੌਥੇ ਸਥਾਨ 'ਤੇ ਹੈ।

ਜ਼ਿਕਰਯੋਗ ਹੈ ਕਿ 4 ਅਪ੍ਰੈਲ ਤੋਂ ਗੋਲਡ ਕੋਸਟ 'ਚ ਸ਼ੁਰੂ ਹੋ ਰਹੇ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਮੇਜ਼ਬਾਨ ਆਸਟਰੇਲੀਆ ਦਾ ਧਿਆਨ ਸੂਚੀ 'ਚ ਚੋਟੀ ਦੇ ਸਥਾਨ ਨੂੰ ਜਾਰੀ ਰਖਣਾ ਹੋਵੇਗਾ। ਇਨ੍ਹਾਂ ਖੇਡਾਂ 'ਚ ਕੁਲ 71 ਦੇਸ਼ ਅਤੇ 21 ਟੈਰੀਟਰੀ ਹਿੱਸਾ ਲੈ ਰਹੇ ਹਨ। ਇਨ੍ਹਾਂ ਖੇਡਾਂ 'ਚ 24 ਮੁਕਾਬਲੇ ਹੋ ਰਹੇ ਹਨ, ਜਿਨ੍ਹਾਂ 'ਚੋਂ ਭਾਰਤ 15 ਮੁਕਾਬਲਿਆਂ 'ਚ ਹਿੱਸਾ ਲੈ ਰਿਹਾ ਹੈ। ਇਨ੍ਹਾਂ 'ਚ ਆਰਟਿਸਟਿਕ ਜ਼ਿੰਮਨਾਸਟਿਕ, ਐਥਲੈਟਿਕਸ, ਹਾਕੀ, ਬਾਸਕਟਬਾਲ, ਮੁੱਕੇਬਾਜ਼ੀ, ਸਾਈਕਲਿੰਗ ਟ੍ਰੈਕ, ਲਾਨ ਬਾਲਸ, ਪੈਰਾ ਪਾਵਰਲਿਫਟਿੰਗ, ਰਿਦਮਿਕ ਜ਼ਿੰਮਨਾਸਟਿਕ, ਨਿਸ਼ਾਨੇਬਾਜ਼ੀ, ਸਕਵਾਸ਼, ਤੈਰਾਕੀ, ਟੇਬਲ ਟੈਨਿਸ, ਭਾਰਤੋਲਨ ਅਤੇ ਕੁਸ਼ਤੀ ਖੇਡਾਂ ਸ਼ਾਮਲ ਹਨ।

ਜਿਥੇ ਤੱਕ ਹੋਰ ਤਗਮਿਆਂ ਦਾ ਸਵਾਲ ਹੈ, ਤਾਂ ਦੂਜੇ ਸਥਾਨ 'ਤੇ ਇੰਗਲੈਂਡ ਦਾ ਨਾਂ ਆਉਂਦਾ ਹੈ। ਉਸ ਨੇ 20 ਰਾਸ਼ਟਰਮੰਡਲ ਖੇਡਾਂ 'ਚ 669 ਸੋਨ ਤਗਮੇ ਜਿੱਤੇ ਹਨ। ਤੀਜੇ ਸਥਾਨ 'ਤੇ ਕਨਾਡਾ ਦੇਸ਼ ਹੈ। ਉਸ ਨੇ 469 ਗੋਲਡ ਮੈਡਲ ਜਿੱਤੇ ਹਨ। ਇਸ ਤੋਂ ਬਾਅਦ ਭਾਰਤ ਨਾ ਨੰਬਰ ਆਉਂਦਾ ਹੈ। ਭਾਰਤ ਨੇ 16 ਰਾਸ਼ਟਰਮੰਡਲ ਖੇਡਾਂ 'ਚ 155 ਸੋਨ ਤਗਮੇ ਜਿੱਤੇ ਹਨ। ਪੰਜਵੇ ਸਥਾਨ 'ਤੇ ਨਿਊਜ਼ੀਲੈਂਡ ਹੈ, ਜਿਸਨੇ 144 ਸੋਨ ਤਗਮੇ ਆਪਣੇ ਨਾਂ ਕੀਤੇ ਹਨ।