CWG 2018 : ਭਾਰਤੀ ਪੁਰਸ਼ਾਂ ਨੇ ਟੇਬਲ ਟੈਨਿਸ ''ਚ ਨਾਈਜ਼ੀਰਿਆ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ

04/09/2018 4:38:48 PM

ਗੋਲਡ ਕੋਸਟ (ਬਿਊਰੋ)— ਭਾਰਤੀ ਪੁਰਸ਼ ਟੇਬਲ ਟੈਨਿਸ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਪੰਜਵੇਂ ਦਿਨ ਨਾਈਜੀਰਿਆ ਨੂੰ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਓਕੇਨਫੋਰਡ ਸਟੁਡਿਓਜ਼ 'ਚ ਖੇਡੇ ਗਏ ਫਾਈਨਲ 'ਚ ਭਾਰਤ ਨੇ ਨਾਈਜ਼ੀਰਿਆ ਨੂੰ 3-0 ਨਾਲ ਹਰਾਇਆ। ਫਾਈਨਲ ਦਾ ਪਹਿਲਾ ਮੈਚ ਸਿੰਗਲ ਵਰਗ ਦਾ ਸੀ ਜਿਥੇ ਤਜ਼ਰਬੇਕਾਰ ਖਿਡਾਰੀ ਅੰਚਨ ਸ਼ਰਥ ਕਮਲ ਨੇ ਪਹਿਲੀ ਖੇਡ 4-11 ਨਾਲ ਹਾਰਨ ਦੇ ਬਾਅਦ ਵਾਪਸੀ ਕਰਦੇ ਹੋਏ ਬੋਰਡ ਅਭਿਓਡੂਨ ਨੂੰ ਅਗਲੇ ਤਿਨ ਖੇਡਾਂ 'ਚ 11-5, 11-4 ਅਤੇ 11-9 ਨਾਲ ਹਰਾ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ।
 

ਦੂਜੇ ਸਿੰਗਲ ਮੁਕਾਬਲੇ 'ਚ ਭਾਰਤ ਦੇ ਸਾਇਆਨ ਗਣਾਸੇਕਰਨ ਨੂੰ ਵੀ ਪਹਿਲੀ ਖੇਡ 'ਚ 10-12 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਉਨ੍ਹਾਂ ਨੂੰ ਮੈਚ 'ਚ ਸ਼ਾਨਦਾਰ ਵਾਪਸੀ ਕੀਤੀ ਅਤੇ ਅਗਲੀਆਂ ਤਿਨ ਖੇਡਾਂ 'ਚ 11-3, 11-3, 11-4 ਨਾਲ ਜਿੱਤ ਦਰਜ ਕਰ ਕੇ ਭਾਰਤ ਦੀ ਬੜ੍ਹਤ ਨੂੰ ਦੁਗਣਾ ਕਰ ਦਿੱਤਾ। ਤੀਜੇ ਡਬਲ ਮੈਚ 'ਚ ਹਰਮੀਤ ਦੇਸਾਈ ਅਤੇ ਸਾਇਆਨ ਨੇ ਨਾਈਜ਼ੀਰਿਆ ਦੀ ਓਲਾਜੀਡੇ  ਓਮੋਟਾਯੋ ਅਤੇ ਬੋਡੇ ਦੀ ਜੋੜੀ ਨੂੰ 11-8, 11-5, 11-3 ਨਾਲ ਹਰਾ ਦਿੱਤਾ। ਭਾਰਤ ਦਾ ਰਾਸ਼ਟਰਮੰਡਲ ਖੇਡਾਂ ਦਾ ਇਹ ਨੌਵਾਂ ਸੋਨ ਤਗਮਾ ਹੈ।