CWG 2018 : ਸੋਨ ਤਮਗਾ ਜਿੱਤਣ ''ਤੇ ਪਿਤਾ ਨੂੰ ਬੋਲੇ ਹਰਮੀਤ- ਹੁਣ ਮੈਂ ਰਾਜਾ ਬਣ ਗਿਆ

04/10/2018 9:07:36 PM

ਗੋਲਡ ਕੋਸਟ— ਆਸਟਰੇਲੀਆ ਦੇ ਗੋਲਡ ਕੋਸਟ 'ਚ ਚੱਲ ਰਹੀਆ ਰਾਸ਼ਟਰਮੰਡਲ ਖੇਡਾਂ 'ਚ ਭਾਰਤ ਦੀ ਪੁਰਸ਼ ਟੇਬਲ ਟੈਨਿਸ ਟੀਮ ਨੂੰ ਸੋਨ ਤਮਗਾ ਹਾਸਲ ਹੋਇਆ ਹੈ। ਇਸ ਟੀਮ 'ਚ ਗੁਜਰਾਤ ਦੇ ਹਰਮੀਤ ਦੇਸਾਈ ਵੀ ਸ਼ਾਮਲ ਹਨ। ਸੂਰਤ ਨਿਵਾਸੀ ਹਰਮੀਤ ਦੀ ਟੀਮ ਨੇ ਸੋਮਵਾਰ ਨੂੰ ਨਾਈਜ਼ੀਰੀਆ ਦੀ ਟੀਮ ਨੂੰ 3-0 ਨਾਲ ਹਰਾ ਕੇ ਇਹ ਜਿੱਤ ਹਾਸਲ ਕੀਤੀ ਹੈ। ਹਰਮੀਤ ਦੀ ਜਿੱਤ ਤੋਂ ਪਰਿਵਾਰ ਵਾਲੇ ਬਹੁਤ ਖੁਸ਼ ਹਨ।
ਹਰਮੀਤ ਦੇਸਾਈ ਨੂੰ ਗੁਜਰਾਤ ਦੇ ਮੁੱਖਮੰਤਰੀ ਵਿਜੇ ਰੂਪਾਣੀ ਨੇ ਵੀ ਵਧਾਈ ਦਿੱਤੀ ਹੈ। ਟੀਮ ਨੂੰ ਸੋਨ ਤਮਗਾ ਜਿੱਤਾਉਣ ਤੋਂ ਬਾਅਦ ਹਰਮੀਤ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਫੋਨ 'ਤੇ ਗੱਲਬਾਤ ਕੀਤੀ ਤੇ ਕਾਮਯਾਬੀ 'ਤੇ ਖੁਸ਼ੀ ਜ਼ਾਹਿਰ ਕੀਤੀ। ਜਦੋਂ ਪਰਿਵਾਰ ਵਾਲਿਆਂ ਨੇ ਉਸ ਤੋਂ ਪੁੱਛਿਆ ਕਿ ਇਸ ਸਫਲਤਾ ਤੋਂ ਬਾਅਦ ਉਹ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹਨ ਤਾਂ ਹਰਮੀਤ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਅੱਜ ਮੈਂ ਸੱਤਵੇਂ ਆਸਮਾਨ ਨੂੰ ਛੂਹ ਰਿਹਾ ਹਾਂ ਤੇ ਰਾਜਾ ਬਣ ਗਿਆ ਹਾਂ। ਹਰਮੀਤ ਦੇ ਪਿਤਾ ਦਾ ਕਹਿਣਾ ਹੈ ਕਿ ਹਾਲ ਦੇ ਦਿਨਾਂ 'ਚ ਉਨ੍ਹਾਂ ਨੇ ਟੇਬਲ ਟੈਨਿਸ 'ਤੇ ਆਪਣਾ ਬਹੁਤ ਧਿਆਨ ਦਿੱਤਾ ਸੀ।