ਸਚਿਨ ਨੂੰ ਪਛਾੜ ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣੇ ਵਿਰਾਟ ਕੋਹਲੀ

06/27/2019 4:51:03 PM

ਸਪੋਰਟਸ ਡੈਸਕ— ਵਰਲਡ ਕੱਪ 'ਚ ਭਾਰਤ ਅੱਜ ਓਲਡ ਟਰੈਫਰਡ, ਮੈਨਚੇਸਟਰ ਦੇ ਮੈਦਾਨ 'ਤੇ ਛੇਵਾਂ ਮੁਕਾਬਲਾ ਵਿੰਡੀਜ਼ ਖਿਲਾਫ ਖੇਡਿਆ ਜਾ ਰਿਹਾ ਹੈ। ਜਿੱਥੇ ਟੀਮ ਇੰਡੀਆ ਦੀ ਇਹ ਪੂਰੀ ਕੋਸ਼ਿਸ਼ ਹੋਵੇਗੀ , ਉਹ ਇਸ ਮੈਚ ਨੂੰ ਜਿੱਤ ਕੇ ਵਰਲਡ ਕੱਪ ਦੇ ਆਖਰੀ ਚਾਰ ਲਈ ਆਪਣੀ ਦਾਅਵੇਦਾਰੀ ਹੋਰ ਮਜਬੂਤ ਕਰੇ। ਅਜਿਹੇ 'ਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੇ ਖਿਲਾਫ ਸ਼ਾਨਦਾਰ ਪਾਰੀ ਖੇਡਦੇ ਹੋਏ ਅੰਤਰਰਾਸ਼ਟਰੀ ਵਨ ਡੇ ਮੈਚਾਂ 'ਚ ਸਭ ਤੋਂ ਤੇਜ਼ 20, ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਕੋਹਲੀ ਨੇ 417ਵੀਂ ਪਾਰੀ (ਟੈਸਟ 'ਚ 132, ਵਨ-ਡੇ 'ਚ 222 ਤੇ ਟੀ-20 'ਚ 62) 'ਚ ਇਹ ਕਾਰਨਾਮ ਕੀਤਾ। ਉਨ੍ਹਾਂ ਨੇ ਸਚਿਨ ਤੇਂਦੁਲਕਰ ਤੇ ਬ੍ਰਾਇਨ ਲਾਰਾ ਜਿਹੇ ਦਿੱਗਜਾਂ ਨੂੰ ਪਿੱਛੇ ਛੱਡ ਇਹ ਰਿਕਾਰਡ ਆਪਣੇ ਨਾਂ ਕੀਤਾ। ਇਸ ਰਿਕਾਰਡ ਨੂੰ ਆਪਣੇ ਨਾਂ ਕਰਨ ਨਾਲ ਹੀ ਉਹ ਸਚਿਨ ਤੇਂਦੁਲਕਰ (34357) ਤੇ ਰਾਹੁਲ ਦ੍ਰਾਵਿੜ (24208) ਤੋਂ ਬਾਅਦ ਤੀਜੇ ਬੱਲੇਬਾਜ ਬਣ ਗਏ ਹਨ।  ਇੰਟਰਨੈਸ਼ਨਲ ਕ੍ਰਿਕਟ 'ਚ ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਪੂਰੀਆਂ ਕਰਨ ਦੇ ਮਾਮਲੇ 'ਚ ਸਚਿਨ ਤੋਂ ਇਲਾਵਾ ਬ੍ਰਾਇਨ ਲਾਰਾ ਨੇ ਵੀ 453 ਪਾਰੀ 'ਚ ਇਹ ਕਮਾਲ ਕੀਤਾ ਸੀ। ਉਥੇ ਹੀ ਤੀਜੇ ਨੰਬਰ 'ਤੇ 464 ਪਾਰੀਆਂ ਦੇ ਨਾਲ ਰਿਕੀ ਪੋਂਟਿੰਗ, 483 ਪਾਰੀਆਂ ਦੇ ਨਾਲ ਏ. ਬੀ ਡੀਵਿਲੀਅਰਸ ਤੇ ਪੰਜਵੇਂ ਨੰਬਰ 'ਤੇ ਜੈੱਕ ਕੈਲਿਸ ਹਨ ਜਿਨ੍ਹਾਂ ਨੇ 491 ਪਾਰੀਆਂ ਖੇਡ ਕੇ ਇਹ ਕਮਾਲ ਕੀਤਾ ਸੀ। ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਿਆਂ ਦੀ ਲਿਸਟ 'ਚ ਰਾਹੁਲ ਦ੍ਰਾਵਿੜ ਛੇਵੇਂ ਨੰਬਰ 'ਤੇ ਹਨ ਜਿਨ੍ਹਾਂ ਨੇ ਇਸ ਅੰਕੜੇ ਨੂੰ 492 ਪਾਰੀਆਂ 'ਚ ਹਾਸਲ ਕੀਤਾ ਸੀ।  

ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਤੇਜ਼ 20 ਹਜ਼ਾਰ ਦੌੜਾਂ ਬਣਾਉਣ ਵਾਲੇ ਖਿਡਾਰੀ
417 ਵਿਰਾਟ ਕੋਹਲੀ
453 ਸਚਿਨ ਤੇਂਦੁਲਕਰ/ਬਰਾਇਨ ਲਾਰਾ
464 ਰਿਕੀ ਪੋਂਟਿੰਗ
483 ਏ. ਬੀ ਡਿਵਿਲੀਅਰਸ
491 ਜੈੱਕ ਕੈਲਿਸ
492 ਰਾਹੁਲ ਦ੍ਰਾਵਿੜ