CWC 2023 : ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਦਿੱਤੀ ਕਰਾਰੀ ਹਾਰ

11/01/2023 9:21:40 PM

ਸਪੋਰਟਸ ਡੈਸਕ- ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਵਿਸ਼ਵ ਕੱਪ 2023 ਦਾ 32ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 190 ਦੌੜਾਂ ਨਾਲ ਹਰਾਇਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਦੱਖਣੀ ਅਫਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦੱਖਣੀ ਅਫਰੀਕਾ ਨੇ 50 ਓਵਰਾਂ 'ਚ 4 ਵਿਕਟਾਂ ਗੁਆ ਕੇ 357 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 358 ਦੌੜਾਂ ਦਾ ਟੀਚਾ ਦਿੱਤਾ। ਦੱਖਣੀ ਅਫਰੀਕਾ ਲਈ ਕਵਿੰਟਨ ਡੀ ਕਾਕ ਨੇ 114 ਦੌੜਾਂ, ਰਾਸੀ ਵੈਨ ਡੇਰ ਡੁਸੇਨ ਨੇ 133 ਦੌੜਾਂ, ਟੇਂਬਾ ਬਾਵੁਮਾ ਨੇ 24 ਦੌੜਾਂ, ਡੇਵਿਡ ਮਿਲਰ ਨੇ 53 ਦੌੜਾਂ ਤੇ ਹੈਨਰਿਕ ਕਲਾਸੇਨ ਨੇ 15 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਨੇ 1,  ਟਿਮ ਸਾਊਥੀ ਨੇ 2 ਤੇ ਜੇਮਸ ਨੀਸ਼ਮ ਨੇ 1 ਵਿਕਟਾਂ ਝਟਕਾਈਆਂ।

ਇਹ ਵੀ ਪੜ੍ਹੋ : ਵਾਨਖੇੜੇ ਸਟੇਡੀਅਮ 'ਚ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਸ਼ਾਨਦਾਰ ਬੁੱਤ ਦੀ ਕੀਤੀ ਗਈ ਘੁੰਢ ਚੁਕਾਈ

ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ 35.3 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 167 ਦੌੜਾਂ ਹੀ ਬਣਾ ਸਕੀ ਤੇ 190 ਦੌੜਾਂ ਨਾਲ ਮੈਚ ਹਾਰ ਗਈ। ਨਿਊਜ਼ੀਲੈਂਡ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਡੇਵੋਨ ਕੋਨਵੇ 2 ਦੌੜਾਂ ਬਣਾ ਮਾਰਕੋ ਜੈਨਸਨ ਵਲੋਂ ਆਊਟ ਹੋਏ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਦੂਜੀ ਵਿਕਟ ਰਚਿਨ ਰਵਿੰਦਰਾ ਦੇ ਆਊਟ ਹੋਣ ਨਾਲ ਡਿੱਗੀ। ਰਚਿਨ 9 ਦੌੜਾਂ ਬਣਾ ਮਾਰਕੋ ਜੈਨਸਨ ਵਲੋਂ ਆਊਟ ਹੋਏ। ਨਿਊਜ਼ੀਲੈਂਡ ਨੂੰ ਤੀਜਾ ਝਟਕਾ ਵਿਲ ਯੰਗ ਦੇ ਆਊਟ ਹੋਣ ਨਾਲ ਲੱਗਾ। ਵਿਲ ਯੰਗ 33 ਦੌੜਾਂ ਬਣਾ ਮਾਰਕੋ ਜੈਨਸਨ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਚੌਥੀ ਵਿਕਟ ਟਾਪ ਲਾਥਮ ਦੇ ਤੌਰ 'ਤੇ ਡਿੱਗੀ। ਲਾਥਮ 4 ਦੌੜਾਂ ਬਣਾ ਰਬਾਡਾ ਵਲੋਂ ਆਊਟ ਹੋਇਆ। ਇਨ੍ਹਾਂ ਤੋਂ ਇਲਾਵਾ ਗਲੇਨ ਫਿਲਿਪਸ 60 ਦੌੜਾਂ, ਡੇਰਿਲ ਮਿਸ਼ੇਲ 24 ਦੌੜਾਂ, ਮਿਸ਼ੇਲ ਸੈਂਟਨਰ 7 ਦੌੜਾਂ, ਟਿਮ ਸਾਊਥੀ 7 ਦੌੜਾਂ, ਜੇਮਸ ਨੀਸ਼ਮ 0 ਦੌੜ, ਟ੍ਰੇਂਟ ਬੋਲਟ 9 ਦੌੜਾਂ ਬਣਾ ਆਊਟ ਹੋਏ। ਦੱਖਣੀ ਅਫਰੀਕਾ ਲਈ ਮਾਰਕੋ ਜੈਨਸਨ ਨੇ 3, ਕਗਿਸੋ ਰਬਾਡਾ ਨੇ 1, ਗੇਰਾਲਡ ਕੋਇਟਜ਼ੀ ਨੇ 2 ਤੇ ਕੇਸ਼ਵ ਮਹਾਰਾਜ ਨੇ 4 ਵਿਕਟਾਂ ਲਈਆਂ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ  

Tarsem Singh

This news is Content Editor Tarsem Singh