CWC 2019: ਭਾਰਤੀ ਟੀਮ ਨੂੰ ਲੱਗ ਸਕਦੈ ਝੱਟਕਾ, ਇਹ ਸਟਾਰ ਖਿਡਾਰੀ ਹੋ ਸਕਦੈ ਬਾਹਰ

06/11/2019 12:25:13 AM

ਨਾਟਿੰਘਮ— ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਖੱਬੇ ਹੱਥ ਦੇ ਅੰਗੂਠੇ 'ਤੇ ਲੱਗੀ ਸੱਟ ਦੇ ਲਈ ਚੌਕਸੀ ਦੇ ਤੌਰ 'ਤੇ ਸਕੈਨ ਮੰਗਲਵਾਰ ਨੂੰ ਕਰਵਾਈ ਜਾਵੇਗੀ, ਜਿਸ ਕਾਰਨ ਉਸ ਦੇ ਲੱਗੀ ਸੱਟ ਦੀ ਗੰਭੀਰਤਾ ਦਾ ਪਤਾ ਲੱਗ ਸਕਦਾ ਹੈ। ਐਤਵਾਰ ਨੂੰ ਆਸਟਰੇਲੀਆ ਵਿਰੁੱਧ ਵਿਸ਼ਵ ਕੱਪ ਮੈਚ 'ਚ ਭਾਰਤ ਦੀ ਜਿੱਤ ਦੇ ਹੀਰੋ ਧਵਨ ਨੂੰ ਤੇਜ਼ ਗੇਂਦਬਾਜ਼ ਨਾਥਨ ਕੋਲਟਰ ਨਾਈਲ ਦੀ ਗੇਂਦ ਲੱਗੀ ਸੀ ਪਰ ਉਹ ਦਰਦ ਦੇ ਬਾਵਜੂਦ ਵੀ ਖੇਡੇ ਸੀ। ਬਹੁਤ ਦਰਦ ਹੋਣ ਦੇ ਬਾਵਜੂਦ ਧਵਨ ਨੇ 109 ਗੇਂਦਾਂ 'ਚ 117 ਦੌੜਾਂ ਦਾ ਸ਼ਾਨਦਾਰ ਪਾਰੀ ਖੇਡੀ।
ਧਵਨ ਹਾਲਾਂਕਿ ਸੱਟ ਦੇ ਕਾਰਨ ਫੀਲਡਿੰਗ ਲਈ ਮੈਦਾਨ 'ਚ ਨਹੀਂ ਉਤਰੇ ਤੇ ਉਸਦੀ ਜਗ੍ਹਾ ਰਵਿੰਦਰ ਜਡੇਜਾ ਨੂੰ ਫੀਲਡਿੰਗ ਕਰਨ ਲਈ ਉਤਾਰਿਆ ਗਿਆ ਸੀ। ਪਤਾ ਲੱਗਿਆ ਕਿ ਧਵਨ ਦੀ ਸਕੈਨ ਤੋਂ ਬਾਅਦ ਫੀਜ਼ੀਓ ਪੈਟ੍ਰਿਕ ਫਰਹਾਰਟ ਵੀਰਵਾਰ ਨੂੰ ਟ੍ਰੇਂਟਬ੍ਰਿਜ਼ 'ਚ ਨਿਊਜ਼ੀਲੈਂਡ ਵਿਰੁੱਧ ਅਗਲੇ ਮੈਚ 'ਚ ਉਸਦੇ ਖੇਡਣ 'ਤੇ ਫੈਸਲਾ ਕਰੇਗਾ। ਭਾਰਤੀ ਟੀਮ ਉਮੀਦ ਕਰ ਰਹੀ ਹੈ ਕਿ ਧਵਨ ਦੇ ਅੰਗੂਠੇ 'ਚ ਫਰੈਕਚਰ ਨਾ ਹੋਵੇ।

Gurdeep Singh

This news is Content Editor Gurdeep Singh