CWC 2019 : ਅੱਜ ਦੇ ਦਿਨ ਇੰਗਲੈਂਡ ਨੇ ਜਿੱਤੀ ਸੁਪਰ ਓਵਰ ਵਿਚ ਦੁਨੀਆ

07/14/2020 3:11:11 PM

ਨਵੀਂ ਦਿੱਲੀ- ਅੱਜ ਦੇ ਦਿਨ ਮੇਜ਼ਬਾਨ ਇੰਗਲੈਂਡ ਨੇ ਇਤਿਹਾਸਕ ਲਾਰਡਜ਼ ਦੇ ਮੈਦਾਨ 'ਤੇ ਧੜਕਨਾਂ ਨੂੰ ਰੋਕ ਦੇਣ ਵਾਲੇ ਰੋਮਾਂਚਕ ਮੁਕਾਬਲੇ ਵਿਚ ਨਿਊਜ਼ੀਲੈਂਡ ਨੂੰ ਸੁਪਰ ਓਵਰ ਵਿਚ ਆਖਰੀ ਗੇਂਦ 'ਤੇ ਹਰਾ ਕੇ ਪਹਿਲੀ ਵਾਰ ਆਈ. ਸੀ. ਸੀ. ਵਿਸ਼ਵਕੱਪ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। 
ਵਿਸ਼ਵ ਕੱਪ ਦਾ ਫਾਈਨਲ ਜਿਸ ਤਰ੍ਹਾਂ ਦਾ ਰੋਮਾਂਚ ਕ੍ਰਿਕਟ ਪ੍ਰੇਮੀ ਦੇਖਣਾ ਚਾਹੁੰਦੇ ਸਨ, ਅਜਿਹਾ ਹੀ ਹੋਇਆ। ਦੱਸ ਦਈਏ ਕਿ ਅਜਿਹਾ ਰੋਮਾਂਚ ਸਦੀਆਂ ਵਿਚ ਕਿਤੇ ਇਕ ਵਾਰ ਦੇਖਣ ਨੂੰ ਮਿਲਦਾ ਹੈ। 

50 ਓਵਰ ਵਿਚ ਸਕੋਰ ਟਾਈ ਹੋਣ ਕਾਰਨ ਮੈਚ ਸੁਪਰ ਓਵਰ ਵਿਚ ਪੁੱਜਾ। ਇਹ ਪਹਿਲੀ ਵਾਰ ਸੀ ਜਦ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਸੁਪਰ ਆਵਰ ਵਿਚ ਗਿਆ ਸੀ। ਇਸ ਸੁਪਰਓਵਰ ਵਿਚ 13 ਗੇਂਦਾਂ ਦੀ ਰੋਮਾਂਚ ਵਿਚ ਪੂਰੀ ਦੁਨੀਆ ਦੇ ਸਾਹ ਰੁਕ ਗਏ ਸਨ।

ਅਸਲ ਵਿਚ, ਨਿਊਜ਼ੀਲੈਂਡ ਨੇ 50 ਓਵਰ ਵਿਚ 8 ਵਿਕਟਾਂ ਨਾਲ 241 ਰਨ ਦਾ ਚੁਣੌਤੀਪੂਰਣ ਸਕੋਰ ਬਣਾਇਆ ਜਦਕਿ ਇੰਗਲੈਂਡ ਦੀ ਟੀਮ 50 ਓਵਰ ਵਿਚ ਆਖਰੀ ਗੇਂਦ 'ਤੇ 241 ਦੇ ਸਕੋਰ 'ਤੇ ਆਊਟ ਹੋ ਗਈ। ਵਿਸ਼ਵ ਕੱਪ ਦੇ ਇਤਿਹਾਸ ਦੇ ਖਿਤਾਬ ਲਈ ਪਹਿਲੀ ਵਾਰ ਸੁਪਰ ਓਵਰ ਦਾ ਸਹਾਰਾ ਲਿਆ ਗਿਆ, ਜਿਸ ਵਿਚ ਮੇਜ਼ਬਾਨ ਟੀਮ ਦੇ ਜਿੱਤਦੇ ਹੀ ਇੰਗਲੈਂਡ ਜਸ਼ਨ ਵਿਚ ਡੁੱਬ ਗਿਆ। ਇੰਗਲੈਂਡ ਨੇ ਸੁਪਰ ਓਵਰ ਵਿਚ ਟਰੈਂਟ ਬੋਲਟ ਦੀਆਂ ਗੇਂਦਾਂ ਉੱਤੇ 15 ਰਨ ਹਾਸਲ ਕੀਤੇ। ਨਿਊਜ਼ੀਲੈਂਡ ਨੇ ਵੀ ਸੁਪਰ ਓਵਰ ਵਿਚ 15 ਰਨ ਬਣਾਏ ਅਤੇ ਸੁਪਰ ਓਵਰ ਟਾਈ ਰਿਹਾ ਪਰ ਨਿਰਧਾਰਤ ਪਾਰੀ ਵਿਚ ਜ਼ਿਆਦਾ ਚੌਕੇ ਲਗਾਉਣ ਕਾਰਨ ਇੰਗਲੈਂਡ ਜੇਤੂ ਰਿਹਾ। 

ਇੰਗਲੈਂਡ 1979, 1987 ਅਤੇ 1992 ਦਾ ਫਾਈਨਲ ਹਾਰਿਆ ਸੀ ਪਰ 27 ਸਾਲ ਬਾਅਦ ਉਸ ਨੇ ਆਪਣੀ ਮੇਜ਼ਬਾਨੀ ਵਿਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਸੁਪਨਾ ਪੂਰਾ ਕਰ ਲਿਆ। ਨਿਊਜ਼ੀਲੈਂਡ ਨੂੰ ਦਿਲ ਤੋੜਨ ਵਾਲੀ ਇਸ ਹਾਰ ਦੇ ਬਾਅਦ ਲਗਾਤਾਰ ਦੂਜੀ ਵਾਰ ਉਪ ਵਿਜੇਤਾ ਰਹਿ ਕੇ ਸੰਤੋਸ਼ ਕਰਨਾ ਪਿਆ। ਉਸ ਦਾ ਪਹਿਲੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਸੁਪਰ ਓਵਰ ਵਿਚ ਟੁੱਟ ਗਿਆ। ਕ੍ਰਿਕਟ ਪ੍ਰੇਮੀ ਇਸ ਮੈਚ ਨੂੰ ਯਾਦ ਕਰਦੇ ਹਨ ਤੇ ਆਪਣੀ ਖੁਸ਼ੀ ਸਾਂਝੀ ਕਰਦੇ ਹਨ।

Lalita Mam

This news is Content Editor Lalita Mam