BCCI ਕੁਮੈਂਟਰੀ ਪੈਨਲ ''ਚੋਂ ਮਾਂਜਰੇਕਰ ਦੀ ਛੁੱਟੀ, CSK ਨੇ ਟ੍ਰੋਲ ਕਰ ਜਡੇਜਾ ਦਾ ਲਿਆ ਬਦਲਾ

03/15/2020 2:17:19 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਕ੍ਰਿਕਟਰ ਅਤੇ ਮਸ਼ਹੂਰ ਕੁਮੈਂਟੇਟਰ ਸੰਜੇ ਮਾਂਜਰੇਕਰ ਨੂੰ ਬੀ. ਸੀ. ਸੀ. ਆਈ. ਦੇ ਕੁਮੈਂਟਰੀ ਪੈਨਲ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ, ਪਿਛਲੇ ਕਈ ਸਾਲਾਂ ਤੋਂ ਭਾਰਤ ਦੇ ਘਰੇਲੂ ਮੈਚਾਂ ਦੌਰਾਨ ਕੁਮੈਂਟਰੀ ਬਾਕਸ ਦਾ ਲਗਾਤਾਰ ਹਿੱਸਾ ਰਹੇ ਮਾਂਜਰੇਕਰ ਦੇ ਆਈ. ਪੀ. ਐੱਲ. ਸੀਜ਼ਨ-13 ਦੇ ਕੁਮੈਂਟਰੀ ਪੈਨਲ ਤੋਂ ਬਾਹਰ ਹੋਣ ਦੀਆਂ ਅਟਕਲਾਂ ਲੱਗ ਰਹੀਆਂ ਹਨ।

ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਮਾਂਜਰੇਕਰ ਨੂੰ ਕੁਮੈਂਟਰੀ ਪੈਨਲ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮਾਂਜਰੇਕਰ ਵੀਰਵਾਰ ਨੂੰ ਭਾਰਤ ਅਦੇ ਦੱਖਣੀ ਅਫਰੀਕਾ ਦੇ ਪਹਿਲੇ ਵਨ ਡੇ ਦੌਰਾਨ ਧਰਮਸ਼ਾਲਾ ਵਿਚ ਮੌਜੂਦ ਨਹੀਂ ਸਨ, ਜੋ ਮੀਂਹ ਕਾਰਨ ਬਿਨਾ ਗੇਂਦ ਸੁੱਟੇ ਰੱਦ ਹੋ ਗਿਆ ਸੀ। ਇਸ ਰਿਪੋਰਟ ਮੁਤਾਬਕ, ਬੀ. ਸੀ. ਸੀ. ਆਈ. ਪੈਨਲ ਦੇ ਹੋਰ ਕੁਮੈਂਟੇਟਰ ਸੁਨੀਲ ਗਾਵਸਕਰ, ਐੱਲ. ਸ਼ਿਵਰਾਮਕ੍ਰਿਸ਼ਣਨ ਅਤੇ ਮੁਰਲੀ ਕਾਰਤਿਕ ਇਸ ਮੈਚ ਦੇ ਲਈ ਉੱਥੇ ਮੌਜੂਦ ਸਨ। ਹਾਲਾਂਕਿ ਅਜੇ ਮਾਂਜਰੇਕਰ ਨੂੰ ਪੈਨਲ ਤੋਂ ਬਾਹਰ ਕੀਤੇ ਜਾਣ ਦੀ ਵਜ੍ਹਾ ਸਾਫ ਨਹੀਂ ਹੋ ਸਕੀ ਪਰ ਸੂਤਰਾਂ ਮੁਤਾਬਕ ਬੀ. ਸੀ. ਸੀ. ਆਈ. ਉਸ ਦੇ ਕੰਮ ਤੋਂ ਖੁਸ਼ ਨਹੀਂ ਸੀ।

PunjabKesari

ਦੱਸ ਦਈਏ ਕਿ ਮਾਂਜਰੇਕਰ ਇਕ ਨਹੀਂ ਸਗੋਂ 2 ਵਾਰ ਆਲੋਚਕਾਂ ਦੇ ਨਿਸ਼ਾਨੇ 'ਤੇ ਆ ਚੁੱਕੇ ਹਨ। ਪਹਿਲਾਂ ਉਸ ਨੇ ਵਰਲਡ ਕੱਪ 2019 ਦੌਰਾਨ ਰਵਿੰਦਰ ਜਡੇਜਾ ਨੂੰ 'ਬਿਟਸ ਐਂਡ ਪੀਸੇਜ਼ ਕ੍ਰਿਕਟਰ' (ਟੋਟਿਆਂ ਵਿਚ ਪ੍ਰਦਰਸ਼ਨ ਕਰਨ ਵਾਲਾ ਕ੍ਰਿਕਟਰ) ਕਿਹਾ ਸੀ ਅਤੇ ਫਿਰ ਸਾਥੀ ਕੁਮੈਂਟੇਟਰ ਹਰਸ਼ਾ ਭੋਗਲੇ ਦੀ ਕ੍ਰਿਕਟਰ ਦੀ ਸਮਝ ਨੂੰ ਲੈ ਕੇ ਯੋਗਤਾ 'ਤੇ ਉਂਗਲ ਚੁੱਕੀ ਸੀ। ਹਾਲਾਂਕਿ ਮਾਂਜਰੇਕਰ ਨੇ ਦੋਵੇਂ ਵਾਰ ਹੀ ਆਪਣੀ ਟਿੱਪਣੀਆਂ ਲਈ ਮੁਆਫੀ ਮੰਗ ਲਈ ਸੀ।

ਹੁਣ ਚੇਨਈ ਸੁਪਰ ਕਿੰਗਜ਼ ਨੇ ਇਸ 'ਤੇ ਮਜ਼ੇ ਲਏ ਹਨ। ਚੇਨਈ ਸੁਪਰ ਕਿੰਗਜ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, ''ਹੁਣ ਬਿਟਸ ਅਤੇ ਟੁਕੜਿਆਂ ਵਿਚ ਆਡੀਓ ਫੀਡ ਸੁਣਨ ਦੀ ਜ਼ਰੂਰਤ ਨਹੀਂ ਹੈ।''


Related News