ਮਾਡਲ ਕੋਕੋ ਕਾਰਨ ਮਸ਼ਹੂਰ ਹੋਈ ਸੀ ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ

07/11/2018 5:06:19 AM

ਜਲੰਧਰ - ਕ੍ਰੋਏਸ਼ੀਆ ਦੀ ਰਾਸ਼ਟਰਪਤੀ ਕੋਲਿੰਡਾ ਗਰਬਰ ਕਿਟਾਰੋਵਿਚ ਦੀ ਇਕ ਵੀਡੀਓ ਇਨ੍ਹਾਂ ਦਿਨਾਂ ਵਿਚ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਹ ਆਪਣੀ ਰਾਸ਼ਟਰੀ ਟੀਮ ਦੇ ਨਾਲ ਰੂਸ 'ਤੇ ਕੁਆਰਟਰ ਫਾਈਨਲ ਵਿਚ ਮਿਲੀ ਜਿੱਤ ਦਾ ਜਸ਼ਨ ਮਨਾ ਰਹੀ ਹੈ। ਕ੍ਰੋਏਸ਼ੀਆ ਦੇ ਝੰਡੇ ਵਾਲੀ ਡ੍ਰੈੱਸ ਪਹਿਨੀ ਕੋਲਿੰਡਾ ਨੂੰ ਦੁਨੀਆ ਦੀ ਸਭ ਤੋਂ ਹਾਟੈਸਟ ਰਾਸ਼ਟਰਪਤੀ ਵੀ ਕਿਹਾ ਜਾਂਦਾ ਹੈ।


ਦਰਅਸਲ ਕੋਲਿੰਡਾ ਕੋਲ ਇਹ ਹਾਟੈਸਟ ਰਾਸ਼ਟਰਪਤੀ ਦਾ ਟੈਗ ਤਦ ਲੱਗਾ ਸੀ, ਜਦੋਂ ਇਕ ਵੈੱਬਸਾਈਟ ਨੇ ਬੀਚ 'ਤੇ ਨਹਾਉਂਦੀ ਇਕ ਮਹਿਲਾ ਦੀ ਬੇਹੱਦ ਬੋਲਡ ਫੋਟੋ ਪੋਸਟ ਕਰ ਦਿੱਤੀ ਸੀ। ਕਿਹਾ ਗਿਆ ਕਿ ਇਹ ਕੋਲਿੰਡਾ ਹੈ ਪਰ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਤਾ ਲੱਗਾ ਕਿ ਉਕਤ ਮਹਿਲਾ ਕੋਲਿੰਡਾ ਨਹੀਂ ਸਗੋਂ ਅਮਰੀਕਾ ਦੀ ਮਾਡਲ ਕੋਕੋ ਆਸਟਿਨ ਹੈ। ਇਸ ਤੋਂ ਬਾਅਦ ਕਈ ਨਿਊਜ਼ ਚੈਨਲਾਂ 'ਤੇ ਕੋਲਿੰਡਾ ਤੇ ਕੋਕੋ ਆਸਟਿਨ ਵਿਚਾਲੇ ਸਮਾਨਤਾਵਾਂ 'ਤੇ ਟਾਕ ਸ਼ੋਅ ਚੱਲੇ।
ਜ਼ਿਕਰਯੋਗ ਹੈ ਕਿ ਕੋਲਿੰਡਾ ਕ੍ਰੋਏਸ਼ੀਆ ਦੇ ਇਤਿਹਾਸ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ। ਉਸ ਨੇ 1996 ਵਿਚ ਜੈਕੋਵ ਕਿਟਾਰੋਵਿਕ ਨਾਲ ਵਿਆਹ ਕੀਤਾ, ਜਿਸ ਤੋਂ ਉਸਦੇ ਦੋ ਬੱਚੇ ਕੈਟਰੀਨਾ (17) ਤੇ ਲੁਕਾ (15) ਹਨ।