ਕ੍ਰੋਏਸ਼ੀਆਈ ਕਪਤਾਨ ਲੁਕਾ ਦੀ ਪਤਨੀ ਨੂੰ ਨਹੀਂ ਪਸੰਦ ਹਾਈ ਪ੍ਰੋਫਾਈਲ ਲਾਈਫ

07/15/2018 11:03:37 PM

ਜਲੰਧਰ— ਦੀਨਾਮੋ ਜਗਰੇਬ ਕਲੱਬ ਲਈਆ ਖੇਡਦੇ ਸਮੇਂ ਕ੍ਰੋਏਸ਼ੀਆ ਦੇ ਕਪਤਾਨ ਲੁਕਾ ਮੋਡ੍ਰਿਕ ਪਹਿਲੀ ਵਾਰ ਆਪਣੇ ਤੋਂ 3 ਸਾਲ ਵੱਡੀ ਵਾਨਜਾ ਵੋਸਿਨਕ ਨਾਲ ਮਿਲਿਆ ਸੀ। ਸਾਲ 2007 ਵਿਚ ਵਾਨਜਾ ਸਪੋਰਟਸ ਏਜੰਸੀ ਵਿਚ ਕੰਮ ਕਰਦੀ ਸੀ। ਕੰਮ ਦੌਰਾਨ ਹੀ ਇਨ੍ਹਾਂ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ। ਤਿੰਨ ਸਾਲ ਦੀ ਡੇਟਿੰਗ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ। 2012 ਵਿਚ ਜਦੋਂ ਲੁਕਾ ਰੀਅਲ ਮੈਡ੍ਰਿਡ ਕਲੱਬ ਲਈ ਚੁਣਿਆ ਗਿਆ ਤਾਂ ਪਤਨੀ ਨੇ ਉਸਦੇ ਏਜੰਟ ਦਾ ਕੰਮ ਸੰਭਾਲ ਲਿਆ। ਵਾਨਜਾ ਹਾਈ ਪ੍ਰੋਫਾਈਲ ਲਾਈਫ ਜਿਊਣ ਵਿਚ ਭਰੋਸਾ ਨਹੀਂ ਰੱਖਦੀ। ਸ਼ਾਇਦ ਇਸੇ ਕਾਰਨ ਉਸ  ਨੇ ਅਜੇ ਤਕ ਆਪਣਾ ਇੰਸਟਾਗ੍ਰਾਮ ਅਕਾਊਂਟ ਤਕ ਨਹੀਂ ਬਣਾਇਆ। ਦੋਵਾਂ ਦੇ 3 ਬੱਚੇ ਹਨ। ਸਭ ਤੋਂ ਵੱਡਾ ਇਵਾਨੋ, ਫਿਰ 2 ਬੇਟੀਆਂ ਇਮਾ ਤੇ ਸੋਫੀਆ। 
ਫੀਫਾ ਵਿਸ਼ਵ ਕੱਪ ਦੌਰਾਨ ਜਿੱਥੇ ਬਾਕੀ ਸਾਰੀਆਂ ਟੀਮਾਂ ਦੇ ਕਪਤਾਨਾਂ ਦੀਆਂ ਪਤਨੀਆਂ ਆਪਣੇ ਪਤੀ ਦਾ ਹੌਸਲਾ ਵਧਾਉਣ ਲਈ ਸਟੇਡੀਅਮ ਵਿਚ ਮੌਜੂਦ ਰਹੀਆਂ, ਉਥੇ ਹੀ ਵਾਨਜਾ ਸਟੇਡੀਅਮ ਵਿਚ ਹੋਣ ਦੇ ਬਾਵਜੂਦ ਵੀ ਕੈਮਰੇ ਦੇ ਸਾਹਮਣੇ ਆਉਣ ਤੋਂ ਬਚਦੀ ਦਿਖੀ।