ਰੋਨਾਲਡੋ ''ਤੇ ਲੱਗਿਆ ਅਫਰੀਕੀ ਮਾਡਲ ਨਾਲ ਰੇਪ ਕਰਨ ਦਾ ਦੋਸ਼

10/02/2018 3:28:27 PM

ਨਵੀਂ ਦਿੱਲੀ—ਪੁਰਤਗਾਲੀ ਸਟਾਰ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ 'ਤੇ ਇਕ ਅਫਰੀਕੀ ਮਾਡਲ ਨੇ ਰੇਪ ਦਾ ਦੋਸ਼ ਲਗਾਇਆ ਹੈ। ਮਹਿਲਾ ਅਨੁਸਾਰ ਰੋਨਾਲਡੋ ਨੇ ਉਸਦੇ ਨਾਲ ਸਾਲ 2009 'ਚ ਰੇਪ ਕੀਤਾ ਸੀ। ਪੀੜਿਤਾ ਦੇ ਬਿਆਨ ਨੂੰ ਹਾਲ ਹੀ 'ਚ ਇਕ ਜਰਮਨ ਮੈਗਜ਼ੀਨ ਡੇਰ ਸਪੀਜੇਲ ਨੇ ਛਾਪਿਆ ਸੀ। ਰੋਨਾਲਡੋ ਦੇ ਵਕੀਲਾਂ ਨੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਦੱਸਿਆ ਹੈ।

ਅਮਰੀਕੀ ਪੁਲਸ ਨੇ ਕਿਹਾ ਹੈ ਕਿ ਉਨ੍ਹਾਂ ਨੇਲਾਤਕਾ ਸਾਬਕਾ ਮਾਡਲ ਦੇ ਦੋਸ਼ਾਂ ਦੀ ਜਾਂਚ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਮਾਡਲ ਦਾ ਦੋਸ਼ ਸੀ ਕਿ 2009 'ਚ ਲਾਸ ਬੇਗਾਸ ਦੇ ਹੋਟਲ ਪੇਂਟਹਾਊਸ ਸੁਈਟ 'ਚ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਨੇ ਉਸ 'ਤੇ ਹਮਲਾ ਕੀਤਾ ਸੀ।

ਇਟਲੀ ਦੀ ਸਿਰੀ ਏ 'ਚ  ਯੂਵੇਂਟਸ ਵਲੋਂ ਖੇਡ ਰਹੇ ਰੋਨਾਲਡੋ ਨੇ ਹਾਲਾਂਕਿ ਇੰਸਟਾਗ੍ਰਾਮ 'ਤੇ ਲਾਈਵ ਚੈਟ ਦੌਰਾਨ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ 'ਝੂਠੀ ਖਬਰ' ਦੱਸਿਆ ਹੈ।


ਪੁਰਤਗਾਲ ਦੇ 33 ਸਾਲ ਦੇ ਸਟਾਰ ਰੋਨਾਲਡੋ ਨੇ ਸੋਮਵਾਰ ਨੂੰ ਪੋਸਟ 'ਚ ਲਿਖਿਆ,' ਉਨ੍ਹਾਂ ਨੇ ਅੱਜ ਜੋ ਕਿਹਾ ਉਹ ਪੂਰੀ ਤਰ੍ਹਾਂ ਨਾਲ ਝੂਠ ਹੈ।' ਰੋਨਾਲਡੋ ਨੇ ਬਾਅਦ 'ਚ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।