21 ਨਵੰਬਰ ਨੂੰ ਹੋਵੇਗੀ ਕ੍ਰਿਕਟਰ ਯੁਵਰਾਜ ਤੇ ਉਸਦੇ ਪਰਿਵਾਰ ਦੀ ਪਹਿਲੀ ਸੁਣਵਾਈ

10/21/2017 1:33:22 PM

ਨਵੀਂ ਦਿੱਲੀ(ਬਿਊਰੋ)— ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਲਈ ਭਰਜਾਈ ਆਕਾਂਕਸ਼ਾ ਸ਼ਰਮਾ ਨੇ ਉਨ੍ਹਾਂ ਉੱਤੇ ਘਰੇਲੂ ਹਿੰਸਾ ਦੇ ਇਲਜ਼ਾਮ ਲਗਾਉਂਦੇ ਹੋਏ ਕੇਸ ਦਰਜ ਕਰਾਇਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਯੁਵੀ ਦੇ ਭਰਾ ਜੋਰਾਵਰ ਸਿੰਘ ਅਤੇ ਮਾਂ ਸ਼ਬਨਮ ਉੱਤੇ ਵੀ ਇਹ ਇਲਜ਼ਾਮ ਲਗਾਏ ਹਨ। ਇਸ ਕੇਸ ਦੀ ਸੁਣਵਾਈ 21 ਨਵੰਬਰ ਨੂੰ ਹੋਣੀ ਤੈਅ ਹੋਈ ਹੈ।

21 ਅਕਤੂਬਰ ਨਹੀਂ 21 ਨਵੰਬਰ ਨੂੰ ਹੋਵੇਗੀ ਪਹਿਲੀ ਸੁਣਵਾਈ
ਦੱਸਿਆ ਜਾ ਰਿਹਾ ਹੈ ਕਿ ਪਹਿਲੇ ਇਸ ਕੇਸ ਦੀ ਸੁਣਵਾਈ 21 ਅਕਤੂਬਰ ਨੂੰ ਹੋਣੀ ਸੀ ਪਰ ਹੁਣ ਇਹ ਤਾਰੀਖ ਬਦਲ ਦਿੱਤੀ ਗਈ ਹੈ। ਹੁਣ ਇਸ ਕੇਸ ਵਿਚ ਸੁਣਵਾਈ 21 ਨਵੰਬਰ ਨੂੰ ਹੋਵੇਗੀ। ਹਾਲਾਂਕਿ ਯੁਵਰਾਜ ਸਿੰਘ, ਉਨ੍ਹਾਂ ਦੀ ਮਾਂ ਸ਼ਬਨਮ ਅਤੇ ਭਰਾ ਜੋਰਾਵਰ ਦੇ ਵਕੀਲ ਦਮਨਬੀਰ ਸਿੰਘ ਨੇ ਪ੍ਰੈੱਸ ਰਲੀਜ਼ ਜਾਰੀ ਕਰ ਕਿਹਾ, ਕਿ ਮੇਰੇ ਕਲਾਇੰਟਾਂ ਖਿਲਾਫ ਨਾ ਤਾਂ ਕੋਈ ਐਫ.ਆਈ.ਆਰ. ਦਰਜ ਹੋਈ ਹੈ ਅਤੇ ਨਾ ਹੀ ਕੋਈ ਅਪਰਾਧਕ ਸ਼ਿਕਾਇਤ। ਆਕਾਂਕਸ਼ਾ ਨੇ ਇੱਕ ਅਰਜੀ ਕੋਰਟ ਵਿਚ ਦਰਜ ਕੀਤੀ ਹੈ ਅਤੇ ਮੇਰੇ ਕਲਾਇੰਟ ਆਪਣੇ ਵਕੀਲ ਦੇ ਜਰੀਏ ਗੁਰੂਗ੍ਰਾਮ ਕੋਰਟ ਵਲੋਂ ਤੈਅ ਕੀਤੀ ਗਈ ਤਾਰੀਖ ਉੱਤੇ ਉਸਦਾ ਜਵਾਬ ਦੇਣਗੇ।

 

ਯੁਵੀ ਦੀ ਭਰਜਾਈ ਦਾ ਇਲਜ਼ਾਮ
ਯੁਵੀ ਦੀ ਭਰਜਾਈ ਦਾ ਇਲਜ਼ਾਮ ਹੈ ਕਿ ਘਰੇਲੂ ਹਿੰਸਾ ਦਾ ਮਤਲਬ ਸਿਰਫ ਸਰੀਰਕ ਹਿੰਸਾ ਨਾਲ ਨਹੀਂ ਹੈ। ਇਸਦਾ ਮਤਲਬ ਮਾਨਸਿਕ ਅਤੇ ਆਰਥਕ ਚਲਾਕੀ ਨਾਲ ਹੈ, ਜਿਸ ਵਿਚ ਯੁਵੀ ਵੀ ਬਰਾਬਰ ਦੇ ਭਾਗੀਦਾਰ ਹਨ, ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਜਦੋਂ ਯੁਵੀ ਅਤੇ ਜੋਰਾਵਰ ਦੀ ਮਾਂ ਆਕਾਂਕਸ਼ਾ ਉੱਤੇ ਬੱਚਾ ਪੈਦਾ ਕਰਨ ਦਾ ਦਬਾਅ ਬਣਾ ਰਹੀ ਸੀ, ਤਦ ਯੁਵੀ ਵੀ ਇਸ ਵਿੱਚ ਬਰਾਬਰ ਦੇ ਸ਼ਾਮਲ ਸਨ। ਉਨ੍ਹਾਂ ਨੇ ਵੀ ਆਕਾਂਕਸ਼ਾ ਉੱਤੇ ਬੱਚਾ ਪੈਦਾ ਕਰਨ ਦਾ ਦਬਾਅ ਬਣਾਇਆ ਸੀ। ਇਸ ਕੰਮ ਵਿੱਚ ਯੁਵੀ ਨੇ ਆਪਣੀ ਮਾਂ ਦਾ ਪੂਰਾ ਸਾਥ ਦਿੱਤਾ ਅਤੇ ਕਿਹਾ ਕਿ, ਸ਼ਬਨਮ ਸਿੰਘ ਬਹੁਤ ਹੀ ਡੋਮੀਨੈਂਟ ਹਨ। ਉਹ ਆਪਣੇ ਫੈਸਲੇ ਸਭ ਉੱਤੇ ਥੋਪਦੀ ਹੈ। ਜੋਰਾਵਰ ਅਤੇ ਆਕਾਂਕਸ਼ਾ ਦਾ ਹਰ ਫੈਸਲਾ ਸ਼ਬਨਮ ਸਿੰਘ ਉੱਤੇ ਹੀ ਨਿਰਭਰ ਰਹਿੰਦਾ ਸੀ, ਜਿੱਦਾ ਉਹ ਕਹਿੰਦੀ ਹੈ, ਘਰ ਵਿੱਚ ਉਨ੍ਹਾਂ ਦੀ ਹੀ ਮਰਜੀ ਚੱਲਦੀ ਹੈ।