ਪਿਤਾ ਬਣੇ ਕ੍ਰਿਕਟਰ ਮਨਦੀਪ ਸਿੰਘ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

01/19/2021 10:10:25 AM

ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਅਤੇ ਸੈਯਦ ਮੁਸ਼ਤਾਕ ਅਲੀ ਲੀਗ ਵਿਚ ਪੰਜਾਬ ਦੀ ਕਮਾਨ ਸੰਭਾਲ ਰਹੇ ਬੱਲੇਬਾਜ਼ ਮਨਦੀਪ ਸਿੰਘ ਪਿਤਾ ਬਣ ਗਏ ਹਨ, ਜਿਸ ਦੀ ਜਾਣਕਾਰ ਖ਼ੁਦ ਮਨਦੀਪ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਪੋਸਟ ਸਾਂਝੀ ਕਰਕੇ ਦਿੱਤੀ। 

ਇਹ ਵੀ ਪੜ੍ਹੋ: ਧੀ ਦੇ ਜਨਮ ਤੋਂ ਬਾਅਦ ਵਿਰਾਟ ਨੇ ਹਾਸਲ ਕੀਤਾ ਇਹ ਖ਼ਾਸ ਮੁਕਾਮ, ਅਜਿਹਾ ਕਰਣ ਵਾਲੇ ਬਣੇ ਪਹਿਲੇ ਭਾਰਤੀ

ਉਥੇ ਹੀ ਕਪਤਾਨ ਮਨਦੀਪ ਸਿੰਘ ਦੀ 99 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਦੇ ਦਮ ’ਤੇ ਪੰਜਾਬ ਨੇ ਤ੍ਰਿਪੁਰਾ ਨੂੰ ਸੋਮਵਾਰ ਨੂੰ 22 ਦੌੜਾਂ ਨਾਲ ਹਰਾ ਕੇ ਏਲੀਟ ਗਰੁੱਪ ਏ ਵਿਚ ਲਗਾਤਾਰ 5ਵੀਂ ਜਿੱਤ ਹਾਸਲ ਕੀਤੀ ਅਤੇ ਸਯਦ ਮੁਸ਼ਤਾਕ ਅਲੀ ਟਰਾਫੀ ਟੀ-20 ਕ੍ਰਿਕਟ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਬਾਇਓ ਬਬਲ ਏਰੀਆ ਵਿਚ ਹੋਣ ਕਾਰਨ ਮਨਦੀਪ ਆਪਣੇ ਪੁੱਤਰ ਨੂੰ ਦੇਖਣ ਨਹੀਂ ਜਾ ਸਕੇ ਪਰ ਉਨ੍ਹਾਂ ਨੇ ਪੁੱਤਰ ਦੇ ਜਨਮ ’ਤੇ ਸ਼ਾਨਦਾਰ ਪਾਰੀ ਖੇਡੀ।

 
 
 
 
View this post on Instagram
 
 
 
 
 
 
 
 
 
 
 

A post shared by Mandeep Singh (@mandeeps12)

ਪੰਜਾਬ ਇਸ ਤਰ੍ਹਾਂ ਕੁਆਟਰ ਫਾਈਨਲ ਵਿਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ ਹੈ। ਗਰੁੱਪ ਸੀ ਤੋਂ ਬੜੌਦਾ ਨੇ ਵੀ ਲਗਾਤਾਰ 5 ਜਿੱਤਾਂ ਨਾਲ ਕੁਆਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਪੰਜਾਬ ਨੇ 20 ਓਵਰ ਵਿਚ 3 ਵਿਕਟਾਂ ’ਤੇ 183 ਦੌੜਾਂ ਦਾ ਮਜਬੂਤ ਸਕੋਰ ਬਣਾਇਆ। ਤ੍ਰਿਪੁਰਾ ਦੀ ਟੀਮ ਨੇ ਇਸ ਦੇ ਜਵਾਬ ਵਿਚ 4 ਵਿਕਟਾਂ ’ਤੇ 161 ਦੌੜਾਂ ਬਣਾਈਆਂ। ਤ੍ਰਿਪੁਰਾ ਦੀ ਇਹ ਲਗਾਤਾਰ 5ਵੀਂ ਹਾਰ ਰਹੀ।

ਇਹ ਵੀ ਪੜ੍ਹੋ: ਖਿਡਾਰੀਆਂ ਨੂੰ ਸਨਮਾਨ ਦੇਣ ਲਈ ਖੇਡ ਮੰਤਰਾਲਾ ਨੇ ਲਿਆ ਵੱਡਾ ਫ਼ੈਸਲਾ

ਦੱਸ ਦੇਈਏ ਕਿ ਮਨਦੀਪ ਅਤੇ ਜਗਦੀਪ ਜਸਵਾਲ ਨੇ 2016 ਵਿਚ ਵਿਆਹ ਕਰਾਇਆ ਸੀ। ਮਨਦੀਪ ਪਹਿਲੀ ਵਾਰ ਜਗਦੀਪ ਨੂੰ ਏਅਰਪੋਰਟ ’ਤੇ ਮਿਲੇ ਸਨ। ਜਾਨ-ਪਛਾਣ ਕਦੋਂ ਪਿਆਰ ਵਿਚ ਬਦਲ ਗਈ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ। ਜਗਦੀਪ ਆਈ.ਪੀ.ਐਲ. ਮੈਚ ਦੌਰਾਨ ਵੀ ਮਨਦੀਪ ਨੂੰ ਚਿਅਰ ਕਰਦੀ ਅਕਸਰ ਦਿਸਦੀ। 

ਇਹ ਵੀ ਪੜ੍ਹੋ: 3 ਮਹੀਨੇ ’ਚ 20 ਫ਼ੀਸਦੀ ਮਹਿੰਗਾ ਹੋਇਆ ਅਖਬਾਰੀ ਕਾਗਜ਼, ਪ੍ਰਕਾਸ਼ਕਾਂ ਨੇ ਕਸਟਮ ਡਿਊਟੀ ਹਟਾਉਣ ਦੀ ਕੀਤੀ ਮੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry