ਲਾਕਡਾਊਨ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ 'ਚ ਇਸ ਕ੍ਰਿਕਟਰ ਦੀ ਹੋਈ ਗ੍ਰਿਫਤਾਰੀ

04/22/2020 6:29:38 PM

ਨਵੀਂ  ਦਿੱਲੀ : ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਪੂਰੀ ਦੁਨੀਆ ਵਿਚ ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ। ਮਹਾਮਾਰੀ ਤੋਂ ਬਚਣ ਲਈ ਜ਼ਿਆਦਾਤਰ ਦੇਸ਼ਾਂ ਵਿਚ ਲਾਕਡਾਊਨ ਕੀਤਾ ਹੋਇਆ ਹੈ, ਜਿਸ ਵਿਚ ਇੰਗਲੈਂਡ ਵੀ ਸ਼ਾਮਲ ਹੈ। ਉੱਥੇ ਹੀ ਇਸ ਵਿਚਾਲੇ ਖਬਰ ਆਈ ਹੈ ਕਿ ਇਕ ਇੰਗਲਿਸ਼ ਕ੍ਰਿਕਟਰ ਨੇ ਲਾਕਡਾਊਨ ਤੋੜ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ ਹਨ। ਇੰਗਲਿਸ਼ ਮੀਡੀਆ ਮੁਤਾਬਕ ਗਲੂਸਟਸ਼ਰ ਦੇ ਬੱਲੇਬਾਜ਼ ਜਾਰਜ ਹੈਕਿੰਸ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਓ ਹਨ। 

ਜਾਰਜ ਹੈਕਿੰਸ ਗ੍ਰਿਫਤਾਰ


28 ਫਰਸਟ ਕਲਾਸ ਮੈਚ ਖੇਡ ਚੁੱਕੇ ਹੈਕਿੰਸ 19 ਅਪ੍ਰੈਲ ਨੂੰ ਪੋਰਟਸਮਿਥ ਰੋਡ 'ਤੇ ਗ੍ਰਿਫਤਾਰ ਹੋਏ ਹਨ, ਜਿੱਥੇ ਉਹ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾ ਰਹੇ ਸੀ ਅਤੇ ਉਸ ਨੇ ਇਕ ਗੱਡੀ ਨੂੰ ਟੱਕਰ ਮਾਰ ਦਿੱਤੀ। ਘਟਨਾ ਤੋਂ ਬਾਅਦ ਹੈਕਿੰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ ਖਿਡਾਰੀ ਜੁਲਾਈ ਵਿਚ ਗਿਲਡਫੋਰਡ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਹੋਵੇਗਾ। ਘਟਨਾ ਦੀ ਜਾਣਕਾਰੀ ਗਲੂਸਟਰਸ਼ਰ ਕ੍ਰਿਕਟ ਕਲੱਬ ਨੂੰ ਦੇ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਸਰੇ ਪੁਲਸ ਕਰ ਰਹੀ ਹੈ। ਗਲੂਸਟਰਸ਼ਰ ਕ੍ਰਿਕਟ ਕਲੱਬ ਨੇ ਵੀ ਹੈਕਿੰਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਬਿਆਨ ਦਿੱਤਾ ਹੈ ਕਿ ਉਹ ਖਿਡਾਰੀ ਦੇ ਸੰਪਰਕ ਵਿਚ ਹਨ। 

ਦੱਸ ਦਈਏ ਕਿ ਜਾਰਜ ਹੈਕਿੰਸ ਸੱਜੇ ਹੱਥੇ ਦੇ ਬੱਲੇਬਾਜ਼ ਹਨ ਜੋ ਗਲੂਸਟਰਸ਼ਰ ਲਈ ਖੇਡਦੇ ਹਨ। ਇਸ ਖਿਡਾਰੀ ਨੇ 28 ਫਰਸਟ ਕਲਾਸ ਮੈਚਾਂ ਵਿਚ 22.34 ਦੀ ਔਸਤ  ਨਾਲ 961 ਦੌੜਾਂ ਬਣਾਈਆਂ ਹਨ। ਹੈਕਿੰਸ ਨੇ ਹੁਣ ਤਕ 6 ਅਰਧ ਸੈਂਕੜੇ ਲਗਾਏ ਹਨ। ਹੈਕਿੰਸ ਨੇ 15 ਲਿਸਟ ਏ ਮੈਚਾਂ ਵਿਚ 38.21 ਦੀ ਔਸਤ ਨਾਲ 535 ਦੌੜਾਂ ਬਣਾਈਆਂ ਹਨ, ਜਿਸ ਵਿਚ 5 ਅਰਧ ਸੈਂਕੜੇ ਵੀ ਸ਼ਾਲ ਹਨ।

Ranjit

This news is Content Editor Ranjit