ਜੈਵਿਕ ਸੁਰੱਖਿਅਤ ਮਾਹੌਲ ''ਚ ਕ੍ਰਿਕਟ ਦਾ ਹੋਣਾ ਲਾਜ਼ਮੀ ਹੈ : ਦ੍ਰਵਿ਼ੜ

05/27/2020 12:09:07 PM

ਨਵੀਂ ਦਿੱਲੀ : ਭਾਰਤ ਦੇ ਸਾਬਕਾਕਪਤਾਨ ਤੇ ਧਾਕੜ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਏ. ਸੀ. ਬੀ.) ਦੀ ਜੈਵਿਕ ਸੁਰੱਖਿਅਤ ਮਾਹੌਲ ਵਿਚ ਕ੍ਰਿਕਟ ਖੇਡੇ ਜਾਣ ਦੀ ਯੋਜਨਾ ਲਾਜ਼ਮੀ ਹੈ ਤੇ ਦੂਜੇ ਕ੍ਰਿਕਟ ਬੋਰਡਾਂ ਲਈ ਇਸ ਦਾ ਅਨੁਸਰਣ ਕਰਨਾ ਅਸੰਭਵ ਕੰਮ ਹੋਵੇਗਾ। ਏ. ਸੀ. ਬੀ. ਕੋਰੋਨਾ ਮਹਾਮਾਰੀ ਦੇ ਬਾਵਜੂਦ ਕ੍ਰਿਕਟ ਸੈਸ਼ਨ ਸ਼ੁਰੂ ਕਰਨ ਦੀ ਤਿਆਰੀ ਵਿਚ ਹੈ ਤੇ ਉਸ ਨੇ ਹਾਲ ਹੀ 'ਚ ਵੈਸਇੰਡੀਜ਼ ਵਿਰੁੱਧ 3 ਮੈਚਾਂ ਦੀ ਸੀਰੀਜ਼ ਆਯੋਜਿਤ ਕਰਨ ਦਾ ਐਲਾਨ ਕੀਤਾ ਸੀ। ਕੈਰੇਬੀਆਈ ਖਿਡਾਰੀ ਦੌਰੇ ਤੋਂ ਇਕ ਮਹੀਨਾ ਪਹਿਲਾਂ ਇੰਗਲੈਂਡ ਦੀ ਯਾਤਰਾ ਕਰਨਗੇ ਤਾਂ ਕਿ ਉਹ ਆਪਣਾ ਕੁਆਰੰਟਾਈਨ ਪੂਰਾ ਕਰ ਸਕਣ ਤੇ ਸੀਰੀਜ਼ ਤੋਂ ਪਹਿਲਾਂ ਆਪਣੀ ਤਿਆਰੀ ਕਰ ਸਕਣ।

ਇੰਗਲੈਂਡ ਦੇ ਖਿਡਾਰੀ ਵੀ ਜ਼ਿਆਦਾ ਸਮੇਂ ਤੋਂ ਦੂਰ ਰਹਿਣਗੇ ਜੇਕਰ ਜੈਵਿਕ ਮਾਹੌਲ ਨੂੰ ਲਾਗੂ ਕੀਤਾ ਜਾਂਦਾ ਹੈ। ਰਿਪੋਰਟ ਮੁਤਾਬਕ ਇਹ ਸਮਾਂ ਲੱਗਭਗ 9 ਹਫਤਿਆਂ ਦਾ ਹੋ ਸਕਦਾ ਹੈ। ਦ੍ਰਾਵਿੜ ਨੇ ਕਿਹਾ ਕਿ ਏ. ਸੀ. ਬੀ. ਜਿਨ੍ਹਾਂ ਮੁੱਦਿਆਂ 'ਤੇ ਚਰਚਾ ਕਰ ਰਿਹਾ ਹੈ ਉਹ ਅਸਲੀਅਤ ਤੋਂ ਪਰੇ ਹੈ। ਏ. ਸੀ. ਬੀ. ਦੀ ਟੈਸਟ ਮੈਚਾਂ ਦੀ ਸੀਰੀਜ਼ ਦਾ ਆਯੋਜਨ ਕਰਨ ਦੀ ਇੱਛਾ ਹੈ ਕਿਉਂਕਿ ਉੱਥੋਂ ਹੋਰ ਕਿਸੇ ਤਰ੍ਹਾਂ ਦੀ ਕ੍ਰਿਕਟ ਦੀ ਕ੍ਰਿਕਟ ਨਹੀਂ ਖੇਡੀ ਜਾ ਰਹੀ। ਜੇਕਰ ਫਿਰ ਵੀ ਉਹ ਜੈਵਿਕ ਸੁਰੱਖਿਅਤ ਮਾਹੌਲ ਕਰਨ ਵਿਚ ਸਫਲ ਰਹਿੰਦਾ ਹੈ ਤੇ ਮੈਚਾਂ ਦਾ ਆਯੋਜਨ ਕਰਦਾ ਹੈ ਪਰ ਜਿਸ ਤਰ੍ਹਾਂ ਨਾਲ ਸਾਨੂੰ ਯਾਤਰਾਵਾਂ ਕਰਨੀਆਂ ਪੈਂਦੀਆਂ ਹਨ ਤੇ ਇਸ ਵਿਚ ਜਿਸ ਤਰ੍ਹਾਂ ਨਾਲ ਕਈ ਲੋਕ ਸ਼ਾਮਲ ਹੁੰਦੇ ਹਨ, ਉਸ ਨੂੰ ਦੇਖਦੇ ਹੋਏ ਅਜਿਹਾ ਸੰਭਵ ਹੋਣਾ ਬਹੁਤ ਮੁਸ਼ਕਿਲ ਹੋਵੇਗਾ।

Ranjit

This news is Content Editor Ranjit