ਇੰਗਲੈਂਡ ਦੌਰੇ ਲਈ ਆਸਟ੍ਰੇਲੀਆ ਟੀਮ ਦਾ ਐਲਾਨ, ਇਹਨਾਂ ਸਟਾਰ ਖਿਡਾਰੀਆਂ ਦੀ ਵਾਪਸੀ

07/16/2020 3:11:30 PM

ਨਵੀਂ ਦਿੱਲੀ (ਬਿਊਰੋ): ਇੰਗਲੈਂਡ ਦੌਰੇ ਲਈ ਕ੍ਰਿਕਟ ਆਸਟ੍ਰੇਲੀਆ ਨੇ ਅੱਜ ਆਪਣੀ 26 ਮੈਂਬਰਾਂ ਦੀ ਟੀਮ ਦਾ ਐਲਾਨ ਕਰ ਦਿੱਤਾ। ਟੀਮ ਵਿਚ ਕੰਗਾਰੂ ਟੀਮ ਦੇ ਵਿਸਫੋਟਕ ਖਿਡਾਰੀ ਗਲੇਨ ਮੈਕਸਵੇਲ ਅਤੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜ਼ਾ ਦੀ ਵਾਪਸੀ ਹੋਈ ਹੈ।ਦੱਸ ਦਈਏ ਕਿ ਡੈਨੀਅਲ ਸੈਮਸ, ਰਿਲੇ ਮੇਰੇਡਿਥ ਅਤੇ ਜੋਸ਼ ਫਿਲਿਪ ਜਿਹੇ ਕਈ ਹੋਰ ਅਨਕੈਪਡ ਖਿਡਾਰੀ ਵੀ ਸ਼ਾਮਲ ਹਨ।

ਅਸਲ ਵਿਚ ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚ ਸਤੰਬਰ ਵਿਚ ਸੀਮਤ ਓਵਰਾਂ ਦੀ ਸੀਰੀਜ ਦਾ ਆਯੋਜਨ ਹੋ ਸਕਦਾ ਹੈ। ਭਾਵੇਂਕਿ ਕ੍ਰਿਕਟ ਆਸਟ੍ਰੇਲੀਆ ਨੇ ਕਿਹਾ,''ਇਸ ਦੌਰੇ ਨੂੰ ਲੈਕੇ ਹਾਲੇ ਅਖੀਰੀ ਫੈਸਲਾ ਕੀਤਾ ਜਾਣਾ ਹੈ ਅਤੇ ਕ੍ਰਿਕਟ ਆਸਟ੍ਰੇਲੀਆ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ ਅਤੇ ਸਬੰਧਤ ਸਰਕਾਰੀ ਏਜੰਸੀਆਂ ਦੇ ਵਿਚ ਗੱਲਬਾਤ ਚੱਲ ਰਹੀ ਹੈ।'' ਦੌਰੇ ਦੀ ਪੁਸ਼ਟੀ ਹੋਣ ਦੇ ਬਾਅਦ ਹੀ ਆਖਰੀ ਟੀਮ ਦੀ ਚੋਣ ਕੀਤੀ ਜਾਵੇਗੀ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੰਗਲੈਂਡ ਹਾਲੇ ਵੈਸਟ ਇੰਡੀਜ਼ ਦੇ ਵਿਰੁੱਧ ਟੈਸਟ ਮੈਚ ਦੀ ਸੀਰੀਜ ਖੇਡ ਰਿਹਾ ਹੈ। ਜਿਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਦੀ ਵਾਪਸੀ ਵੀ ਹੋਈ ਹੈ। 

ਗੌਰਤਲਬ ਹੈ ਕਿ ਸੰਭਾਵਿਤ ਟੀਮ ਵਿਚ ਨਿਯਮਿਤ ਖਿਡਾਰੀਆਂ ਦੇ ਇਲਾਵਾ ਮੈਕਸਵੇਲ ਵੀ ਸ਼ਾਮਲ ਹਨ, ਜਿਹਨਾਂ ਨੇ ਪਿਛਲੇ ਸਾਲ ਅਕਤੂਬਰ ਤੋਂ ਆਪਣੇ ਦੇਸ਼ ਵੱਲੋਂ ਕੋਈ ਮੈਚ ਨਹੀਂ ਖੇਡਿਆ ਹੈ। ਉਹਨਾਂ ਨੇ ਮਾਨਸਿਕ ਸਿਹਤ ਸਬੰਧੀ ਮਾਮਲਿਆਂ ਕਾਰਨ ਵਿਸ਼ਰਾਮ ਲਿਆ ਸੀ। ਖਵਾਜ਼ਾ ਵੀ ਪਿਛਲੇ ਕੁਝ ਸਮੇਂ ਤੋਂ ਸੀਮਤ ਓਵਰਾਂ ਦੇ ਪਸੰਦੀਦਾ ਖਿਡਾਰੀ ਨਹੀਂ ਰਹੇ। ਉਹਨਾਂ ਨੰ ਇਸ ਸਾਲ ਅਪ੍ਰੈਲ ਵਿਚ ਪਿਛਲੇ ਪੰਜ ਸਾਲਾਂ ਵਿਚ ਪਹਿਲੀ ਵਾਰ ਸੀ.ਏ. ਦੇ  ਕੰਟਰੈਕਟ ਖਿਡਾਰੀਆਂ ਵਿਚ ਜਗ੍ਹਾ ਨਹੀਂ ਮਿਲੀ ਸੀ। ਰਾਸ਼ਟਰੀ ਚੋਣ ਕਰਤਾ ਟ੍ਰੇਵਰ ਹੌਨਸ ਨੇ ਕਿਹਾਕਿ ਇਹ ਟੀਮ ਸਿਰਫ ਇੰਗਲੈਂਡ ਦੌਰੇ ਲਈ ਹੀ ਨਹੀਂ ਸਗੋਂ ਟੀ20 ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਚੁਣੀ ਗਈ ਹੈ।

ਇੰਗਲੈਂਡ ਦੌਰੇ ਲਈ ਆਸਟ੍ਰੇਲੀਆਈ ਟੀਮ- ਸੀਨ ਐਬੌਟ, ਐਸ਼ਟਨ ਏਗਰ, ਐਲੇਕਸ ਕੈਰੀ, ਪੈਟ ਕਮਿੰਸ, ਆਰੋਨ ਫਿੰਚ, ਜੋਸ਼ ਹੇਜਲਵੁੱਡ, ਟ੍ਰੈਵਿਸ ਹੇਡ, ਉਸਮਾਨ ਖਵਾਜ਼ਾ, ਮਾਰਨਸ ਲੈਬੁਸ਼ੇਨ, ਨਾਥਨ, ਲਿਓਨ, ਮਿਚੇਲ ਮਾਰਸ਼, ਗਲੇਨ ਮੈਕਸਵੇਲ, ਬੇਨ ਮੈਕਡਰਮੋਟ, ਰਿਲੇ ਮੇਰੇਡਿਥ, ਮਾਈਕਲ ਨੀਸਰ, ਜੋਸ਼ ਫਿਲਿਪ, ਡੈਨੀਅਲ ਸੈਮਸ, ਡਾਰਸੀ ਸ਼ੌਰਟ, ਕੇਨ ਰਿਬਰਡਸਨ, ਸਟੀਵ ਸਮਿਥ, ਮੈਥਿਊ ਵੇਡ, ਡੇਵਿਡ ਵਾਰਨਰ ਅਤੇ ਐਡਮ ਜੈਮਪਾ।


Vandana

Content Editor

Related News