CPL : ਸ਼ੋਏਬ ਦੀ ਟੀਮ ਫਾਈਨਲ ''ਚ ਹਾਰੀ, ਬਾਰਬਾਡੋਸ ਨੇ ਜਿੱਤਿਆ ਖਿਤਾਬ

10/13/2019 9:11:26 PM

ਜਲੰਧਰ— ਲਾਗਤਾਰ 11 ਮੈਚ ਜਿੱਤਣ ਤੋਂ ਬਾਅਦ ਕੈਰੇਬੀਅਨ ਪ੍ਰੀਮੀਅਰ ਲੀਗ 2019 ਦੇ ਫਾਈਨਲ 'ਚ ਪਹੁੰਚੀ ਸ਼ੋਏਬ ਮਲਿਕ ਦੀ ਟੀਮ ਗੁਆਨਾ ਅਮੇਜਨ ਵਾਰੀਅਰਸ ਨੂੰ ਫਾਈਨਲ 'ਚ ਬਾਰਬਾਡੋਸ ਟਾਈਡੇਟ੍ਰਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਾਰਬਾਡੋਸ ਨੇ 27 ਦੌੜਾਂ ਨਾਲ ਜਿੱਤ ਹਾਸਲ ਕਰ ਦੂਜੀ ਵਾਰ ਸੀ. ਪੀ. ਐੱਲ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਪਹਿਲਾਂ ਬਾਰਬਾਡੋਸ ਨੇ 2014 'ਚ ਸੀ. ਪੀ. ਐੱਲ. ਦਾ ਖਿਤਾਬ ਆਪਣੇ ਨਾਂ ਕੀਤਾ ਸੀ।


ਬਾਰਬਾਡੋਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜਾਨਸਨ ਚਾਲਰਸ (39) ਤੇ ਜੋਨਾਥਨ ਕਾਰਟਰ (50) ਦੀ ਬਦੌਲਤ 6 ਵਿਕਟਾਂ 'ਤੇ 20 ਓਵਰਾਂ 'ਚ 171 ਦੌੜਾਂ ਬਣਾਈਆਂ। ਚਾਲਰਸ ਤੇ ਕਾਰਟਰ ਤੋਂ ਇਲਾਵਾ ਕੋਈ ਵੀ ਹੋਰ ਖਿਡਾਰੀ ਵਧੀਆ ਪ੍ਰਦਰਸ਼ਨ ਨਹੀਂ ਕਰ ਸਕਿਆ। ਟੀਚੇ ਦਾ ਪਿੱਛਾ ਕਰਨ ਉਤਰੀ ਵਾਰੀਅਰਸ ਦੀ ਟੀਮ 144 ਦੌੜਾਂ ਹੀ ਬਣਾ ਸਕੀ ਤੇ ਖਿਤਾਬੀ ਮੁਕਾਬਲੇ 'ਚ 27 ਦੌੜਾਂ ਨਾਲ ਹਾਰ ਗਈ।

Gurdeep Singh

This news is Content Editor Gurdeep Singh