ਕੋਰੋਨਾ ਦੀ ਲਪੇਟ ’ਚ ਆਇਆ FIFA U-17 ਵਰਲਡ ਕੱਪ, ਭਾਰਤ ਨੂੰ ਮਿਲੀ ਸੀ ਮੇਜ਼ਬਾਨੀ

04/04/2020 1:22:40 PM

ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਕਾਰਨ ਫੁੱਟਬਾਲ ਦੇ ਇੰਟਰਨੈਸ਼ਨਲ ਕੰਟਰੋਲ ਬਾਡੀ ਨੇ ਭਾਰਤ ਵਿਚ ਨਵੰਬਰ ਵਿਚ ਹੋਣ ਵਾਲਾ ਫੀਫਾ ਅੰਡਰ-17 ਮਹਿਲਾ ਵਰਲਡ ਕੱਪ ਮੁਲਤਵੀ ਕਰਨ ਦਾ ਸ਼ਨੀਵਾਰ ਨੂੰ ਫੈਸਲਾ ਕੀਤਾ। ਇਹ ਟੂਰਨਾਮੈਂਟ 2 ਨਵੰਬਰ ਤੋਂ 21 ਨਵੰਬਰ ਤਕ ਦੇਸ਼ ਦੇ 5 ਕੈਂਪਸ ਵਿਚ ਹੋਣਾ ਸੀ। ਫੀਫਾ-ਕਾਨਫੇਡਰੇਸ਼ਨ ਵਰਕਿੰਗ ਗਰੁਪ ਨੇ ਇਹ ਫੈਸਲਾ ਕੀਤਾ। ਫੀਫਾ ਨੇ ਇਹ ਬਿਆਨ ਵਿਚ ਕਿਹਾ, ‘‘ਨਵੀਂਆਂ ਤਾਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ।’’

ਇਹ ਟੂਰਨਾਮੈਂਟ ਕੋਲਕਾਤਾ, ਗੁਹਾਟੀ, ਭੁਵਨੇਸ਼ਵਰ, ਅਹਿਮਦਾਬਾਦ ਅਤੇ ਨਵੀਂ ਮੁੰਬਈ ਵਿਚ 2 ਤੋਂ 21 ਨਵੰਬਰ ਵਿਚਾਲੇ ਹੋਣਾ ਸੀ। ਟੂਰਨਾਮੈਂਟ ਵਿਚ 16 ਟੀਮਾਂ ਹਿੱਸਾ ਲੈਣ ਵਾਲੀਆਂ ਸੀ ਜਿਸ ਵਿਚ ਮੇਜ਼ਬਾਨ ਹੋਣ ਦੇ ਨਾਤੇ ਭਾਰਤ ਨੂੰ ਪਹਿਲਾਂ ਹੀ ਪ੍ਰਵੇਸ਼ ਮਿਲ ਗਿਆ ਸੀ। ਇਹ ਅੰਡਰ-17 ਮਹਿਲਾ ਵਰਲਡ ਕੱਪ ਵਿਚ ਹਿੱਸਾ ਲੈਣ ਦਾ ਭਾਰਤ ਦਾ ਪਹਿਲਾ ਮੌਕਾ ਸੀ। ਫੀਫਾ ਮਹਾਸੰਘ ਦੇ ਕਾਰਜ ਸਮੂਹ ਨੇ ਇਹ ਫੈਸਲਾ ਕੀਤਾ ਸੀ। ਫੀਫਾ ਪਰੀਸ਼ਦ ਦੇ ਬਿਊਰੋ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਨਤੀਜਿਆਂ ਨਾਲ ਨਜਿੱਠਣ ਲਈ ਇਸ ਕਾਰਜ ਸਮੂਹ ਦਾ ਗਠਨ ਕੀਤਾ ਹੈ। ਕਾਰਜ ਸਮੂਹ ਨੇ ਫੀਫੀ ਪਰੀਸ਼ਦ ਤੋਂ ਪਨਾਮਾ ਕੋਸਟ ਰਿਕਾ ਵਿਚ 2020 ਵਿਚ ਹੋਣ ਵਾਲਾ ਫੀਫਾ ਅੰਡਰ-20 ਵਰਲਡ ਕੱਪ ਵੀ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਇਹ ਟੂਰਨਾਮੈਂਟ ਅਗਸਤ ਸਤੰਬਰ ਵਿਚ ਹੋਣ ਵਾਲਾ ਸੀ।

Ranjit

This news is Content Editor Ranjit