PSL ਮੁਅੱਤਲੀ ਤੋਂ ਬਾਅਦ 100 ਲੋਕਾਂ ਨੂੰ ਕੋਵਿਡ-19 ਟੈਸਟ ਦੇ ਨਤੀਜਿਆਂ ਦਾ ਇੰਤਜ਼ਾਰ

03/18/2020 10:54:52 PM

ਕਰਾਚੀ — ਪਾਕਿਸਤਾਨ ਕ੍ਰਿਕਟ ਬੋਰਡ ਨੇ ਬੁੱਧਵਾਰ ਕਿਹਾ ਕਿ ਮੁਅੱਤਲ ਕੀਤੀ ਗਈ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਨਾਲ ਜੁੜੇ ਲੱਗਭਗ 100 ਲੋਕਾਂ ਦੇ ਕੋਵਿਡ-19 ਦੇ ਟੈਸਟ ਕਰਾਏ ਗਏ ਹਨ, ਜਿਨ੍ਹਾਂ ਵਿਚ ਖਿਡਾਰੀ ਵੀ ਸ਼ਾਮਿਲ ਹਨ। ਇਕ ਵਿਦੇਸ਼ੀ ਖਿਡਾਰੀ ਵਿਚ ਕੋਵਿਡ-19 ਦੇ ਲੱਛਣ ਪਾਏ ਜਾਣ ਤੋਂ ਬਾਅਦ ਪੀ. ਐੱਸ. ਐੱਲ. ਮੰਗਲਵਾਰ ਨੂੰ ਰੱਦ ਕਰ ਦਿੱਤੀ ਗਈ। ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਰਮੀਜ ਰਾਜਾ ਨੇ ਦੱਸਿਆ ਕਿ ਉਹ ਖਿਡਾਰੀ ਇੰਗਲੈਂਡ ਦੇ ਅਲੇਕਸ ਹੇਲਸ ਹਨ। ਹੇਲਸ ਨੇ ਬਾਅਦ 'ਚ ਕਿਹਾ ਕਿ ਬੁਖਾਰ ਤੇ ਸੁੱਕੀ ਖੰਗ ਕਾਰਨ ਉਸ ਨੇ ਖੁਦ ਨੂੰ ਵੱਖ ਕਰ ਲਿਆ ਸੀ।
ਪੀ. ਸੀ. ਬੀ. ਦੇ ਇਕ ਅਧਿਕਾਰੀ ਨੇ ਕਿਹਾ ਕਿ ਸਾਨੂੰ ਅੱਜ ਰਾਤ ਜਾਂ ਕੱਲ ਤੱਕ ਪਹਿਲੇ ਪ੍ਰੀਖਣ ਦਾ ਨਤੀਜਾ ਮਿਲਣ ਦੀ ਉਮੀਦ ਹੈ। ਅਜੇ ਤੱਕ ਪ੍ਰੀਖਣ ਦਾ ਕੋਈ ਨਤੀਜਾ ਨਹੀਂ ਮਿਲਿਆ ਹੈ ਪਰ ਅਸੀਂ ਅਹਿਤਿਆਤ ਦੇ ਤੌਰ 'ਤੇ ਸਾਰੇ ਕਦਮ ਚੁੱਕ ਰਹੇ ਹਾਂ।


Gurdeep Singh

Content Editor

Related News